ਵਿਧਾਨ ਸਭਾ ਹਲਕਾ ਮੁਕੇਰੀਆਂ ''ਚ ਆਦਰਸ਼ ਚੋਣ ਜ਼ਾਬਤਾ ਲਾਗੂ

09/23/2019 4:06:04 PM

ਮੁਕੇਰੀਆਂ (ਨਾਗਲਾ)— ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਅਨੁਸਾਰ ਚੋਣਾਂ ਨਾਲ ਸਬੰਧਤ ਸ਼ਿਕਾਇਤਾਂ ਲਈ ਜਿੱਥੇ ਸ਼ਿਕਾਇਤ ਸੈੱਲ ਦੀ ਸਥਾਪਨਾ ਕੀਤੀ ਗਈ ਹੈ, ਉੱਥੇ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਣ ਇਲਾਕੇ 'ਚ ਫਲਾਇੰਗ ਸਕੁਐਡ ਟੀਮ ਅਤੇ ਵੀਡੀਓ ਬਣਾਉਣ ਵਾਲੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਉਕਤ ਪ੍ਰਗਟਾਵਾ ਰਿਟਰਨਿੰਗ ਅਫਸਰ ਕੰਮ ਐੱਸ. ਡੀ. ਐੱਮ. ਮੁਕੇਰੀਆਂ ਅਸ਼ੋਕ ਕੁਮਾਰ ਨੇ ਕੀਤਾ। ਉਨ੍ਹਾਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਬਿਨਾਂ ਮਨਜ਼ੂਰੀ ਦੇ ਰੈਲੀ ਜਾਂ ਜਨਤਕ ਇਕੱਠ ਨਾ ਕਰੇ। ਬਿਨਾਂ ਮਨਜ਼ੂਰੀ ਦੇ ਕੀਤੀ ਗਈ ਰੈਲੀ ਜਾਂ ਜਨਤਕ ਇਕੱਠ ਦਾ ਖਰਚਾ ਸਬੰਧਤ ਪਾਰਟੀ ਦੇ ਖਾਤੇ 'ਚ ਪਾਇਆ ਜਾਵੇਗਾ। ਭਾਵੇਂ ਉਸ ਨੇ ਅਜੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੋਵੇ ਜਾਂ ਨਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸਰਕਾਰੀ ਪ੍ਰਾਪਰਟੀ ਜਾਂ ਰੁੱਖਾਂ 'ਤੇ ਲਾਏ ਜਾਣ ਵਾਲੇ ਇਸ਼ਤਿਹਾਰਾਂ ਨੂੰ ਵੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਮੰਨਿਆ ਜਾਵੇਗਾ ।

shivani attri

This news is Content Editor shivani attri