ਜਾਡਲਾ ਵਿਖੇ ਏ.ਐੱਸ.ਆਈ. ਦੇ ਘਰ ਦਾਖ਼ਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਭੰਨਤੋੜ

07/17/2022 2:54:30 PM

ਜਾਡਲਾ (ਔਜਲਾ)- ਬੀਤੀ ਰਾਤ ਕਰੀਬ ਦੋ ਵਜੇ ਪਿੰਡ ਬੜਵਾ ਵਿਖੇ ਇਕ ਏ. ਐੱਸ. ਆਈ. ਦੇ ਘਰ ਕਰੀਬ ਇਕ ਦਰਜਨ ਅਣਪਛਾਤੇ ਵਿਅਕਤੀਆਂ ਵੱਲੋਂ ਦਾਖ਼ਲ ਹੋ ਕੇ ਘਰ ਦੇ ਕੀਮਤੀ ਸਾਮਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਭੰਨਤੋੜ ਕਰ ਦਿੱਤੀ ਗਈ। ਜਾਣਕਾਰੀ ਦਿੰਦਿਆਂ ਕਮਲਜੀਤ ਕੌਰ ਪਤਨੀ ਜਗਤਾਰ ਸਿੰਘ ਏ. ਐੱਸ. ਆਈ. ਵਾਸੀ ਬੜਵਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਤੀ ਅਤੇ ਇਕ ਬੇਟੀ ਨਾਲ ਆਪਣੇ ਘਰ ਸੁੱਤੇ ਪਏ ਸਨ।

ਰਾਤ ਕਰੀਬ 2 ਵਜੇ ਪਹਿਲਾ ਉਨ੍ਹਾਂ ਦੇ ਬਾਹਰਲੇ ਗੇਟ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵੱਡਣਾ ਸ਼ੁਰੂ ਕਰ ਦਿੱਤਾ ਗੇਟ ਵੱਡ ਕੇ ਫਿਰ ਉਨ੍ਹਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਬਾਥਰੂਮਾਂ, ਕੂਲਰ, ਪੱਖੇ, ਸਕੂਟਰ ਆਦਿ ਦੀ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ। ਕਥਿਤ ਦੋਸ਼ੀ ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਕੱਢ ਇਹ ਵੀ ਆਖ ਰਹੇ ਸਨ ਕਿ ਬਾਹਰ ਨਿਕਲੋ ਤੁਹਾਨੂੰ ਅੱਜ ਜਾਨ ਤੋਂ ਮਾਰ ਦੇਣਾ ਹੈ। ਕਮਲਜੀਤ ਕੌਰ ਨੇ ਦੱਸਿਆ ਕਿ ਜਿੱਥੇ ਅਸੀਂ ਸੁੱਤੇ ਪਏ ਸੀ ਉੱਥੇ ਲੋਹੇ ਦੀਆਂ ਗਰਿੱਲਾਂ ਲੱਗੀਆਂ ਹੋਈਆਂ ਸਨ ਜਿਸ ਕਰ ਕੇ ਮੇਰੇ ਪਰਿਵਾਰ ਦੀ ਬਚਾਅ ਹੋ ਗਿਆ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਭਗਵੰਤ ਮਾਨ ਨੇ ਪਵਿੱਤਰ ਵੇਈਂ ਦਾ ਕੀਤਾ ਦੌਰਾ, ਛਕਿਆ ਜਲ

PunjabKesari

ਪੀੜਤਾ ਨੇ ਦੱਸਿਆ ਕਿ ਜਦੋਂ ਅਣਪਛਾਤੇ ਵਿਅਕਤੀ ਘਰ ਦੀ ਭੰਨਤੋਡ਼ ਕਰ ਰਹੇ ਸਨ ਉਸ ਸਮੇਂ ਉਨ੍ਹਾਂ ਵਲੋਂ ਪੁਲਸ ਨੂੰ ਫੋਨ ਕਰ ਦਿੱਤਾ ਸੀ ਪਰ ਪੁਲਸ ਅੱਧਾ ਘੰਟਾ ਲੇਟ ਪਹੁੰਚੀ। ਜਦੋਂ ਉਕਤ ਕਥਿਤ ਦੋਸ਼ੀ ਫਰਾਰ ਹੋ ਗਏ ਸਨ। ਕਮਲਜੀਤ ਕੌਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ 45 ਮਿੰਟ ਉਨ੍ਹਾਂ ਦੇ ਘਰ ਦੀ ਭੰਨਤੋੜ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੇ ਘਰ ਦਾ ਕਰੀਬ ਦੋ ਲੱਖ ਦਾ ਨੁਕਸਾਨ ਕਰ ਦਿੱਤਾ ਗਿਆ ਹੈ। ਪੀੜਤਾ ਨੇ ਮੰਗ ਕੀਤੀ ਉਨਾਂ ਨੂੰ ਇਨਸਾਫ਼ ਦਿਵਾਇਆ ਜਾਵੇ।

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਬਣਾਇਆ ਬੰਧਕ, ਪਰਿਵਾਰ ਨੂੰ ਵੀਡੀਓ ਭੇਜ ਸੁਣਾਈ ਦੁੱਖ਼ ਭਰੀ ਦਾਸਤਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News