ASI ਨੇ ਚਲਾਈ ਆਪਣੇ ਪੁੱਤ ''ਤੇ ਗੋਲੀ

12/07/2018 10:21:11 PM

ਜਲੰਧਰ,(ਰਾਜੇਸ਼)— ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ ਇਕ ਦੇ ਬਾਹਰ ਏ. ਐੱਸ. ਆਈ. ਸੁਖਰਾਜ ਸਿੰਘ ਨੇ ਆਪਣੇ ਹੀ ਪੁੱਤਰ 'ਤੇ ਗੋਲੀ ਚਲਾ ਦਿੱਤੀ। ਫਿਲਹਾਲ ਇਸ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਗੋਲੀ ਚਲਾਉਣ ਤੋਂ ਬਾਅਦ ਏ. ਐੱਸ. ਆਈ. ਮੌਕੇ ਤੋਂ ਫਰਾਰ ਹੈ।
ਜਾਣਕਾਰੀ ਮੁਤਾਬਕ ਥਾਣਾ 1 'ਚ ਤਾਇਨਾਤ ਏ. ਐੱਸ. ਆਈ. ਦਾ ਪੁੱਤਰ ਪਰਿਵਾਰ ਦੀ ਮਰਜ਼ੀ ਦੇ ਬਿਨਾ ਕਿਸੇ ਲੜਕੀ ਨਾਲ ਵਿਆਹ ਕਰਕੇ ਆਇਆ ਸੀ। ਜਿਸ ਉਪਰੰਤ ਉਹ ਆਪਣੇ ਪਿਤਾ ਨਾਲ ਮਿਲਣ ਲਈ ਥਾਣੇ 'ਚ ਪਹੁੰਚ ਗਿਆ, ਜਿਥੇ ਪਿਓ-ਪੁੱਤ ਦੀ ਆਪਸ 'ਚ ਬਹਿਸ ਹੋ ਗਈ। ਉਸ ਤੋਂ ਬਾਅਦ ਏ. ਐਸ. ਆਈ. ਨੇ ਆਪਣੇ ਪੁੱਤਰ 'ਤੇ ਗੋਲੀ ਚਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਏ. ਐਸ. ਆਈ. ਨੇ ਹਵਾਈ ਫਾਇਰ ਕੀਤਾ ਸੀ।