ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ 27 ਨੂੰ ਵਰਕਰਾਂ ਨਾਲ ਕਰਨਗੇ ਪਹਿਲੀ ਮੀਟਿੰਗ

01/25/2020 11:24:13 AM

ਜਲੰਧਰ (ਰਾਹੁਲ)— ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਜਨਤਾ 'ਚ ਰਹਿਣ ਵਾਲੇ ਭਾਜਪਾ ਵਰਕਰਾਂ ਨਾਲ ਬੈਠਕਾਂ ਦੇ ਸਿਲਸਿਲੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਇਸ ਸਬੰਧ 'ਚ 27 ਜਨਵਰੀ ਨੂੰ ਪ੍ਰਦੇਸ਼ ਭਾਜਪਾ ਮੁੱਖ ਦਫਤਰ ਚੰਡੀਗੜ੍ਹ 'ਚ ਪ੍ਰੋਗਰਾਮ ਰੱਖਿਆ ਗਿਆ ਹੈ, ਜਿੱਥੇ ਉਹ ਮੰਡਲ ਪੱਧਰ ਦੇ ਵਰਕਰਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਪ੍ਰਦੇਸ਼ ਦੇ ਅਹੁਦੇਦਾਰਾਂ, ਪ੍ਰਦੇਸ਼ ਦੇ ਵੱਲੋਂ ਜ਼ਿਲੇ ਦੇ ਪ੍ਰਧਾਨ, ਜ਼ਿਲਾ ਭਾਜਪਾ ਪ੍ਰਧਾਨ, ਜ਼ਿਲਾ ਬੁਲਾਰੇ, ਜ਼ਿਲਿਆਂ ਦੇ ਮੋਰਚਾ ਪ੍ਰਧਾਨ ਅਤੇ ਨਵੇਂ ਚੁਣੇ ਗਏ ਮੰਡਲ ਪ੍ਰਧਾਨ ਦੇ ਨਾਲ ਬੈਠਕ ਕਰਕੇ ਪ੍ਰਦੇਸ਼ 'ਚ ਭਾਜਪਾ ਦੀਆਂ ਸਰਗਰਮੀਆਂ ਵਧਾਉਣ ਸਬੰਧੀ ਰਣਨੀਤੀ 'ਤੇ ਵਿਚਾਰ ਕੀਤਾ ਜਾਵੇਗਾ।

ਅਸ਼ਵਨੀ ਸ਼ਰਮਾ ਨੇ ਪ੍ਰਧਾਨ ਦਾ ਅਹੁਦਾ ਸੰਭਾਲਣ ਦੇ ਬਾਅਦ ਪਹਿਲੇ ਭਾਸ਼ਣ 'ਚ ਸਾਫ ਕਰ ਦਿੱਤਾ ਸੀ ਕਿ ਮੇਰੇ ਕੋਲ ਚਾਪਲੂਸਾਂ ਅਤੇ ਗੁੱਟਬਾਜ਼ਾਂ ਲਈ ਕੋਈ ਜਗ੍ਹਾ ਨਹੀਂ ਹੈ। ਮੈਨੂੰ ਘਰ ਤੋਂ ਕੰਮ ਕਰਨ ਵਾਲੇ ਨਹੀਂ ਸਗੋਂ ਜਨਤਾ 'ਚ ਰਹਿਣ ਵਾਲੇ ਵਰਕਰਾਂ ਦੀ ਜ਼ਰੂਰਤ ਹੈ। ਉਨ੍ਹਾਂ ਲਈ ਮੈਂ ਘਰ 'ਤੇ ਨੰਗੇ ਪੈਰ ਚਲ ਕੇ ਜਾਣ ਲਈ ਵੀ ਤਿਆਰ ਹਾਂ।


shivani attri

Content Editor

Related News