ਅਨੁਸ਼ਾਸਿਤ ਪਾਰਟੀ ਭਾਜਪਾ ਵਰਕਰਾਂ ਨੇ ਤੋੜਿਆ ਅਨੁਸ਼ਾਸਨ

01/18/2020 3:44:16 PM

ਜਲੰਧਰ (ਗੁਲਸ਼ਨ, ਕਮਲੇਸ਼)— ਦੇਸ਼ ਦੀ ਸਭ ਤੋਂ ਅਨੁਸ਼ਾਸਿਤ ਕਹੀ ਜਾਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਦੀ ਚੋਣ ਸ਼ੁੱਕਰਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਸੰਪੰਨ ਹੋਈ। ਪਠਾਨਕੋਟ ਤੋਂ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਭਾਜਪਾ ਦਾ ਪ੍ਰਦੇਸ਼ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਅਨੁਸ਼ਾਸਿਤ ਪਾਰਟੀ ਦੇ ਵਰਕਰ ਹੀ ਅਨੁਸ਼ਾਸਨ ਤੋੜਦੇ ਹੋਏ ਨਜ਼ਰ ਆਏ।

ਸ਼ਰਮਾ ਦੇ ਪ੍ਰਦੇਸ਼ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨਾਲ ਫੋਟੋ ਖਿਚਵਾਉਣ ਵਾਲਿਆਂ ਵਿਚ ਦੌੜ ਲਗ ਗਈ। ਮੰਚ 'ਤੇ ਪੂਰੀ ਤਰ੍ਹਾਂ ਨਾਲ ਅਵਿਵਸਥਾ ਦਾ ਮਾਹੌਲ ਬਣ ਗਿਆ। ਹਾਲਾਂਕਿ ਇਸ ਦੌਰਾਨ ਮੰਚ 'ਤੇ ਅਸ਼ਵਨੀ ਸ਼ਰਮਾ ਤੋਂ ਇਲਾਵਾ ਪੰਜਾਬ ਦੀ ਪੂਰੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਜਿਵੇਂ ਹੀ ਅਸ਼ਵਨੀ ਸ਼ਰਮਾ ਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਅਨੁਸ਼ਾਸਿਤ ਪਾਰਟੀ ਦੇ ਵਰਕਰ ਸਟੇਜ 'ਤੇ ਚੜ੍ਹਦੇ ਰਹੇ ।

ਮੰਚ 'ਤੇ ਧੱਕਾ-ਮੁੱਕੀ ਹੁੰਦੀ ਦੇਖ ਕੇ ਅਸ਼ਵਨੀ ਸ਼ਰਮਾ ਨੇ ਇਕ ਵਾਰ ਫਿਰ ਮਾਈਕ ਫੜਿਆ ਤੇ ਸਾਰੇ ਵਰਕਰਾਂ ਨੂੰ ਮੰਚ ਤੋਂ ਹੇਠਾਂ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੋ ਵੀ ਵਰਕਰ ਭਾਜਪਾ ਨੂੰ ਪਿਆਰ ਕਰਦੇ ਹਨ ਉਹ ਮੰਚ ਤੋਂ ਹੇਠਾਂ ਉਤਰ ਜਾਣ। ਉਹ ਸਾਰਿਆਂ ਨਾਲ ਫੋਟੋ ਖਿਚਵਾਉਣਗੇ, ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਾਂਗਾ। ਇੰਨਾ ਕਹਿਣ ਦੇ ਬਾਵਯੂਦ ਵੀ ਜਦ ਮੰਚ ਖਾਲੀ ਨਹੀਂ ਹੋਇਆ ਤਾਂ ਨਵੇਂ ਚੁਣੇ ਪ੍ਰਧਾਨ ਅਸ਼ਵਨੀ ਸ਼ਰਮਾ ਖੁਦ ਮੰਚ ਤੋਂ ਹੇਠਾਂ ਉਤਰ ਆਏ।

ਨਵ-ਨਿਯੁਕਤ ਪ੍ਰਧਾਨ ਦੇ ਜਾਣ ਤੋਂ ਪਹਿਲਾਂ ਹੀ ਬੋਰਡ ਉਤਰਨੇ ਹੋ ਗਏ ਸਨ ਸ਼ੁਰੂ
ਭਾਜਪਾ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਹੋਏ ਪ੍ਰੋਗਰਾਮ ਵਿਚ ਚੁਣੇ ਗਏ ਭਾਜਪਾ ਦੇ ਨਵੇਂ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਸਵਾਗਤ ਵਿਚ ਲੱਗੇ ਬੋਰਡ ਉਤਰਨੇ ਸ਼ੁਰੂ ਹੋ ਗਏ । ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਹੁਣ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਵਰਕਰਾਂ ਦੇ ਰੂ-ਬਰੂ ਹੋ ਰਹੇ ਸੀ। ਉਨ੍ਹਾਂ ਨੇ ਉਥੋਂ ਨਿਕਲਣ ਤੋਂ ਪਹਿਲਾਂ ਹੀ ਮੇਨ ਗੇਟ ਦੇ ਨੇੜੇ ਲੱਗੇ ਬੋਰਡ ਉਤਰਨੇ ਸ਼ੁਰੂ ਹੋ ਗਏ। ਉੱਥੇ ਖੜ੍ਹੇ ਕੁਝ ਲੋਕ ਵਿਅੰਗ ਕੱਸਦੇ ਨਜ਼ਰ ਆਏ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ।

shivani attri

This news is Content Editor shivani attri