ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਹਰਿਆਣਾ ਪੈਟਰਨ ’ਤੇ ਤਨਖਾਹ ਦਿੱਤੀ ਜਾਵੇ : ਕਮਲੇਸ਼ ਰਾਣੀ

10/30/2018 1:41:54 AM

 ਨੂਰਪੁਰਬੇਦੀ,   (ਭੰਡਾਰੀ)-  ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਬਲਾਕ ਨੂਰਪੁਰਬੇਦੀ ਦੀ ਮੀਟਿੰਗ ਕਮਲੇਸ਼ ਰਾਣੀ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੂਰਪੁਰਬੇਦੀ ’ਚ ਹੋਈ। 
ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਆਸ਼ਾ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਆਗੂਆਂ ਨੇ ਕਿਹਾ ਕਿ ਦਿੱਲੀ ’ਚ ਸੀਟੂ ਦੀ ਅਗਵਾਈ ’ਚ ਪਾਰਲੀਮੈਂਟ ਅੱਗੇ ਪ੍ਰਦਰਸ਼ਨ ਤੋਂ ਬਾਅਦ ਆਸ਼ਾ ਵਰਕਰਾਂ ਦੇ ਇਨਸੈਂਟਿਵ ’ਚ ਵਾਧਾ, ਚਾਰ ਲੱਖ ਦਾ ਬੀਮਾ ਤੇ ਤਨਖਾਹ ’ਚ ਵਾਧਾ ਕੀਤਾ ਗਿਆ ਜੋ ਕਿ ਜਥੇਬੰਦੀ ਦੇ ਸੰਘਰਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੀ ਸੂਬਾ ਕਮੇਟੀ ਵੱਲੋਂ 2 ਨਵੰਬਰ ਨੂੰ ਮੋਹਾਲੀ 6 ਫੇਸ ’ਚ ਸੂਬਾਈ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ’ਚ ਵੱਖ-ਵੱਖ ਜ਼ਿਲਿਆਂ ਤੋਂ ਆਸ਼ਾ ਵਰਕਰਜ਼ ਸ਼ਾਮਲ ਹੋਣਗੀਆਂ ਕਿਉਂਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਆਪਣੇ ਪੱਧਰ ’ਤੇ ਕੁਝ ਨਹੀਂ ਦੇ ਰਹੀ। ਯੂਨੀਅਨ ਨੇ ਮੰਗ ਕੀਤੀ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਹਰਿਆਣਾ ਪੈਟਰਨ ’ਤੇ ਸਹੂਲਤਾਂ ਅਤੇ ਤਨਖਾਹ ਦਿੱਤੀ ਜਾਵੇ। 
ਇਸ ਮੌਕੇ ਬਲਜੀਤ ਕੌਰ, ਮਨਿੰਦਰ ਕੌਰ ਢਾਹਾਂ, ਰੇਖਾ ਸਰਥਲੀ, ਮਨਜੀਤ ਕੌਰ, ਮਨਪ੍ਰੀਤ ਕੌਰ, ਸ਼ਰਮਾ ਰਾਣੀ, ਆਰਤੀ ਨੂਰਪੁਰਬੇਦੀ, ਰਣਜੀਤ ਕੌਰ, ਅਮਰਜੀਤ ਕੌਰ, ਅੰਜਲੀ ਪਚਰੰਡਾ, ਸੁਸ਼ਮਾ ਸ਼ਰਮਾ, ਅੰਜੂ ਸ਼ਰਮਾ  ਤੇ ਅਨੂਪਮਾ ਆਦਿ ਹਾਜ਼ਰ ਸਨ।
 


Related News