ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਬਲਾਕ ਟਾਂਡਾ ਮੰਗਾਂ ਨੂੰ ਲੈ ਕੇ ਕੀਤੀ ਐੱਸ. ਐੱਮ. ਓ. ਨਾਲ ਮੀਟਿੰਗ

12/31/2020 2:37:18 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ, ਬਲਾਕ ਟਾਂਡਾ ਦੀ ਮੀਟਿੰਗ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਮੰਗਾਂ ਸਬੰਧੀ ਕੰਮਿਊਨਟੀ ਹੈਲਥ ਸੈਂਟਰ ਟਾਂਡਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤ ਮਹਿੰਦਰ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ। ਜੱਥੇਬੰਦੀ ਦੀ ਬਲਾਕ ਪ੍ਰਧਾਨ ਰਾਜ ਕੁਮਾਰੀ ਅਤੇ ਜਨਰਲ ਸਕੱਤਰ ਪਰਮਜੀਤ ਕੌਰ ਦੀ ਅਗਵਾਈ ਹੇਠ ਮਿਲੇ ਵਫਦ ਵਲੋਂ ਐੱਸ.ਐੱਮ.ਓ. ਕੋਲੋਂ ਮੰਗ ਕੀਤੀ ਗਈ ਕਿ ਆਸ਼ਾ ਵਰਕਰਾਂ ਦੇ ਇੰਨਸੈਨਟਿਵ ’ਚ ਵਾਧਾ ਕਰਨ, ਸਮਾਰਟ ਫੋਨ ਮੁਹੱਈਆਂ ਕਰਵਾਉਣ, ਸਰਦ ਰੁੱਤ ਦੀਆਂ ਵਰਦੀਆਂ ਦੇਣ ਸਬੰਧੀ ਐੱਨ.ਐੱਚ.ਐੱਮ. ਦਫ਼ਤਰ ਚੰਡੀਗੜ੍ਹ ਨੂੰ ਲਿਖਿਆ ਜਾਵੇ, ਇਸ ਸਬੰਧੀ ਐੱਸ.ਐੱਮ.ਓ. ਵੱਲੋਂ ਬਹੁਤ ਜਲਦ ਉੱਚ ਅਧਿਕਾਰੀਆਂ ਨੂੰ ਸਿਫਾਰਿਸ਼ ਸਹਿਤ ਲਿਖਿਆ ਜਾਵੇਗਾ ਅਤੇ ਇਸ ਦੀ ਇਕ ਕਾਪੀ ਜੱਥੇਬੰਦੀ ਨੂੰ ਸੌਂਪੀ ਜਾਵੇਗੀ।।ਕੋਰੋਨਾ ਸਬੰਧੀ ਫੀਲਡ ’ਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਸੁਰੱਖਿਆ ਉਪਕਰਣ ਸੈਨੇਟਾਈਜ਼ਰ, ਗਲਵਜ਼, ਮਾਸਕ ਆਦਿ ਯੋਗ ਮਾਤਰਾ ’ਚ ਸਮੇਂ ਸਿਮੇਂ-ਸਿਰ ਦਿੱਤੇ ਜਾਣਗੇ।

ਕੋਰੋਨਾ ਲਾਗ ਨੂੰ ਮੁੱਖ ਰੱਖਦਿਆਂ ਮਹੀਨਾਵਾਰ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਕੋਰੋਨਾ ਕਾਲ ਦੌਰਾਨ ਵਧਾਏ ਪੈਸਿਆਂ ਦੀ ਅਦਾਇਗੀ ਸਰਕਾਰੀ ਹਿਦਾਇਤਾਂ ਅਨੁਸਾਰ ਕੀਤੀ ਜਾਂਦੀ ਰਹੇਗੀ। ਹਸਪਤਾਲ ’ਚ ਪ੍ਰਸੂਤਾ ਕੇਸ ਲਿਆਉਣ ਮੌਕੇ ਆਸ਼ਾ ਵਰਕਰਾਂ ਲਈ ਰੈਸਟ-ਰੂਮ ਦਾ ਪ੍ਰਬੰਧ ਵੀ ਕੀਤਾ ਜਾਵੇਗਾ, ਜਨਨੀ ਸੁਰੱਖਿਆ ਯੋਜਨਾ ਦੇ ਪੈਸਿਆਂ ਦੀ ਅਦਾਇਗੀ ਕਰਨ ਨੂੰ ਵੀ ਪਹਿਲ ਦਿੱਤੀ ਜਾਵੇਗੀ। ਕੋਵਿਡ-19 ਸਬੰਧੀ ਫਰੰਟ-ਲਾਈਨ ਤੇ ਕੰਮ ਕਰਦਿਆਂ ਕਰੋਨਾ ਪਾਜ਼ੇਟਿਵ ਆਈਆਂ ਬਲਾਕ ਦੀਆਂ ਆਸ਼ਾ ਵਰਕਰਾਂ ਨੂੰ ਸਰਕਾਰ ਪੱਤਰ ਨੰਬਰ ਐੱਨ.ਐੱਚ.ਐਮ./ ਸੀ.ਸੀ.ਪੀ./ ਪੀ.ਬੀ./ 2020/48236-48263 ਮਿਤੀ 7-5-2020 ਅਨੁਸਾਰ ਮਿਲਣ ਵਾਲੀ 10,000 ਰੁਪਏ ਦੀ ਸਹਾਇਤਾ ਰਾਸ਼ੀ ਤੁਰੰਤ ਹੀ ਅਦਾ ਕਰ ਦਿੱਤੀ ਜਾਵੇਗੀ।

ਵਫਦ ’ਚ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਤਹਿਸੀਲ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਬਾਜਵਾ, ਪੈਰਾ-ਮੈਡੀਕਲ ਯੂਨੀਅਨ ਬਲਾਕ ਟਾਂਡਾ ਦੇ ਪ੍ਰਧਾਨ ਬਲਰਾਜ ਸਿੰਘ ਤੋਂ ਇਲਾਵਾ ਆਸ਼ਾ ਵਰਕਰਜ਼ ਯੂਨੀਅਨ ਦੀਆਂ ਬਲਾਕ ਆਗੂਆਂ ਰਣਜੀਤ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ, ਮਨਜੀਤ ਕੌਰ, ਸਤਨਾਮ ਕੌਰ, ਅਮਨਦੀਪ ਕੌਰ, ਕਮਲਜੀਤ ਕੌਰ, ਦਲਜੀਤ ਕੌਰ, ਲਖਵਿੰਦਰ ਕੌਰ, ਲੀਲਾ ਦੇਵੀ, ਰਣਜੀਤ ਕੌਰ, ਹਰਵਿੰਦਰ ਕੌਰ, ਕਰਮਜੀਤ ਕੌਰ, ਸੁਖਵਿੰਦਰ ਕੌਰ ਆਦਿ ਆਗੂ ਵੀ ਹਾਜ਼ਰ ਸਨ।
 

Aarti dhillon

This news is Content Editor Aarti dhillon