ਕਲਾਕਾਰ ਰੁਖ਼ਸਾਨਾ ਬੇਗਮ ਕੋਰੋਨਾ ਅੱਗੇ ਹਾਰੀ ਜ਼ਿੰਦਗੀ ਦੀ ਜੰਗ

05/07/2021 4:50:35 PM

ਰੂਪਨਗਰ (ਜ.ਬ.)-ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ ਦੀ ਡਰਾਮਾ ਯੂਨਿਟ ’ਚ ਲੰਮੇ ਸਮੇਂ ਤੱਕ ਬਤੌਰ ਕੈਜੂਅਲ ਕਲਾਕਾਰ ਸੇਵਾ ਨਿਭਾਉਣ ਵਾਲੀ ਬੁਲੰਦ ਆਵਾਜ਼ ਦੀ ਮਾਲਕ ਰੁਖਸਾਨਾ ਬੇਗਮ (70+) ਬੀਤੇ ਦਿਨ ਕੋਰੋਨਾ ਅੱਗੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ ਅਤੇ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈ ਹੈ। ਪਰਿਵਾਰ ਅਨੁਸਾਰ ਉਹ ਇਸ ਬੀਮਾਰੀ ਤੋਂ ਪੀੜਤ ਕੁਝ ਸਮੇਂ ਤੋਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸੀ। ਅੱਜਕਲ੍ਹ ਪਿੰਡ ਕੋਟਲਾ ਨਿਹੰਗ ਵਿਖੇ ਆਪਣੇ ਬੇਟੇ ਕੋਲ ਰਹਿ ਰਹੀ ਸੀ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਸਾਥੀ ਕਲਾਕਾਰਾਂ ਅਸ਼ੋਕ ਤਲਵਾੜ, ਆਸ਼ਾ ਤਲਵਾੜ, ਸੁਖਦੇਵ ਪਾਲੀ, ਸਰਵਰ ਅਲੀ, ਕੁਲਵੰਤ ਸਿੰਘ ਤੋਂ ਇਲਾਵਾ ਪੰਜਾਬੀ ਗਾਇਕ ਲਖਵੀਰ ਸਿੰਘ ਲੱਖਾ, ਸਾਬਕਾ ਪੀ.ਆਰ.ਓ. ਰਾਜਿੰਦਰ ਸੈਣੀ, ਹਰੀਸ਼ ਕਾਲੜਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


shivani attri

Content Editor

Related News