ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਅਰਥੀ ਫੂਕ ਮੁਜ਼ਾਹਰਾ

08/14/2020 4:34:48 PM

ਗੜ੍ਹਸ਼ੰਕਰ (ਸ਼ੋਰੀ) - ਪੰਜਾਬ ਟੈਕਨੀਕਲ ਯੂਨੀਅਨ ਮੰਡਲ ਗੜ੍ਹਸ਼ੰਕਰ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਇੱਥੇ ਇਕ ਅਰਥੀ ਫ਼ੂਕ ਮੁਜ਼ਾਰਾ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਯੂਨੀਅਨ ਦੇ ਆਗੂ ਅਸ਼ਵਨੀ ਕੁਮਾਰ, ਮੋਹਨ ਸਿੰਘ, ਅਮਰੀਕ ਸਿੰਘ, ਹਰਵਿੰਦਰ ਕੁਮਾਰ, ਨਰਿੰਦਰਪਾਲ, ਸਤਨਾਮ ਸਿੰਘ, ਮਨਜੀਤ ਸਿੰਘ, ਕਮਲ ਦੇਵ, ਕੁਲਵੀਰ ਸਿੰਘ ਨੇ ਆਪੋ-ਆਪਣੇ ਵਿਚਾਰ ਰੱਖਦੇ ਹੋਏ ਆਪਣੀਆਂ ਮੰਗਾਂ ਸਬੰਧੀ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕਰਦੇ ਹੋਏ ਪੁਤਲੇ ਨੂੰ ਵੀ ਫੂਕਿਆ।

ਕੀ ਹਨ ਯੂਨੀਅਨ ਦੀਆਂ ਮੰਗਾਂ 

  • 40000 ਅਸਾਮੀਆਂ ਖ਼ਤਮ ਕਰਨ ਦੀ ਤਸਵੀਰ ਰੱਦ ਕੀਤੀ ਜਾਵੇ ਅਤੇ ਤੁਰੰਤ ਇਹ ਅਸਾਮੀਆਂ ਭਰੀਆਂ ਜਾਣ।
  • ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਰੋਪੜ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਤਜਵੀਜ਼ ਰੱਦ ਕੀਤੀ ਜਾਵੇ।
  • ਬਿਜਲੀ ਐਕਟ 2020 ਤਜਵੀਜ਼ ਰੱਦ ਕੀਤੀ ਜਾਵੇ।
  • ਬਠਿੰਡਾ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਵੇਚਣ ਦੀ ਤਜਵੀਜ਼ ਨੂੰ ਰੱਦ ਕੀਤਾ ਜਾਵੇ।

Harinder Kaur

This news is Content Editor Harinder Kaur