ਇਜਾਜ਼ਤ ਲਏ ਬਿਨਾਂ 2-3 ਵਿਅਕਤੀਆਂ ਨੂੰ ਹਿਮਾਚਲ ਤੋਂ ਲੁਕਾ ਕੇ ਲਿਆਉਣ ਵਾਲਾ ਕਾਬੂ

05/14/2020 6:43:17 PM

ਬੰਗਾ,(ਚਮਨ ਲਾਲ/ਰਾਕੇਸ਼)- ਥਾਣਾ ਸਿਟੀ ਪੁਲਸ ਵੱਲੋਂ ਕਰਫਿਊ ਨਿਯਮਾਂ ਨੂੰ ਛਿੱਕੇ ਟੰਗ ਬਿਨਾਂ ਸਮੱਰਥ ਅਧਿਕਾਰੀ ਦੀ ਇਜਾਜ਼ਤ ਦੇ ਹਿਮਾਚਲ ਦੇ ਧਾਰਮਕ ਸਥਾਨ ਬਾਬਾ ਬਾਲਕ ਨਾਥ ਤੋਂ 2-3 ਵਿਅਕਤੀਆਂ ਨੂੰ ਆਪਣੇ ਟੱਰਕ 'ਚ ਲੁਕਾ ਕੇ ਬੰਗਾ ਲਿਆਉਣ ਵਾਲੇ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਏ. ਐੱਸ. ਆਈ. ਤਾਰਾ ਰਾਮ ਨੇ ਦੱਸਿਆ ਕਿ ਉਹ ਸਮੇਤ ਏ. ਐੱਸ. ਆਈ. ਬਲਵੀਰ ਰਾਮ ਕਾਸਟੇਂਬਲ ਪੰਕਜ ਪ੍ਰਾਈਵੇਟ ਵਾਹਨਾਂ 'ਤੇ ਸਵਾਰ ਹੋ ਕੇ ਜਨਰਲ ਚੈਕਿੰਗ ਲਈ ਬੱਸ ਅੱਡੇ 'ਤੇ ਮੌਜੂਦ ਸਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਮੋਹਣ ਸਿੰਘ ਪੁੱਤਰ ਹਰਵੇਲ ਸਿੰਘ ਵਾਸੀ ਕਜਲਾ ਆਪਣੇ ਟੱਰਕ ਨੰਬਰ ਪੀ ਬੀ 32 ਜੀ 4513 'ਚ ਬਿਨ੍ਹਾਂ ਕਿਸੇ ਸਮਰੱਥ ਅਧਿਕਾਰੀ ਦੀ ਇਜਾਜ਼ਤ ਲਏ 2 -3 ਵਿਅਕਤੀ ਨੂੰ ਲੁਕਾ ਕੇ ਲਿਆਇਆ ਹੈ। ਇਸ ਬਾਰੇ ਉਸ ਨੇ ਕਿਸੇ ਵੀ ਮਹਿਕਮੇ ਨੂੰ ਕੋਈ ਵੀ ਇਤਲਾਹ ਨਹੀ ਦਿੱਤੀ ਹੈ।
ਉਨ੍ਹਾਂ ਨੇ ਜਦੋ ਉਕਤ ਟੱਰਕ ਡਰਾਈਵਰ ਨੂੰ ਪੁੱਛਿਆ ਤਾਂ ਉਸਨੇ ਆਪ ਮੰਨਿਆ ਕਿ ਉਹ ਬਿਨਾਂ ਕਿਸੇ ਇਜਾਜ਼ਤ ਤੋਂ 2-3 ਵਿਅਕਤੀਆ ਨੂੰ ਹਿਮਾਚਲ ਤੋ ਆਪਣੇ ਟੱਰਕ 'ਚ ਲੁਕਾ ਕੇ ਨਾਲ ਲਿਆਇਆ ਹੈ ਜਿਸ 'ਤੇ ਕਾਰਵਾਈ ਕਰਦੇ ਹੋਏ ਉਸ ਨੂੰ ਥਾਣਾ ਸਿਟੀ ਬੰਗਾ ਲਿਆਂਦਾ ਗਿਆ ਅਤੇ ਉਸ ਖਿਲਾਫ ਬਿਨਾਂ ਇਜਾਜ਼ਤ ਵਿਅਕਤੀ ਨੂੰ ਇਕ ਰਾਜ ਤੋ ਦੂਜੇ ਰਾਜ ਲਿਆਉਣ ਵਿਰੁੱਧ ਮਾਮਲਾ ਨੰਬਰ 26 ਅਧੀਨ 188 ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦੁਆਰਾ ਲਿਆਂਦੇ 2-3 ਵਿਅਕਤੀ ਦੀ ਵੀ ਪਛਾਣ ਕਰਨ ਮਗਰੋ ਉਨ੍ਹਾਂ ਵਿਰੁੱਧ ਵੀ ਅਗਲੀ ਕਾਰਵਾਈ ਆਰੰਭੀ ਜਾਵੇਗੀ।


Bharat Thapa

Content Editor

Related News