ਗ੍ਰਿਫ਼ਤਾਰ 4 ਨੌਜਵਾਨ ਨਾਜਾਇਜ਼ ਪਿਸਟਲ ਦੋਸਤਾਂ ’ਤੇ ਧਾਕ ਜਮਾਉਣ ਲਈ UP ਤੋਂ ਲਿਆਏ ਸਨ : DSP ਤੇਜਾ

07/03/2022 3:42:04 PM

ਜਲੰਧਰ (ਜ. ਬ.)–ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਸ ਨੇ ਦੋਸਤਾਂ ’ਤੇ ਧਾਕ ਜਮਾਉਣ ਲਈ ਯੂ. ਪੀ. ਤੋਂ ਨਾਜਾਇਜ਼ ਪਿਸਟਲ ਲਿਆ ਕੇ ਰੱਖਣ ਵਾਲੇ 4 ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਚਾਰਾਂ ਕੋਲੋਂ 2 ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਕਤ ਬਰਾਮਦ ਪਿਸਟਲਾਂ ’ਚੋਂ ਇਕ 7.64 ਐੱਮ. ਐੱਮ. ਅਤੇ 8.32 ਬੋਰ ਦੇ ਕਾਰਤੂਸ ਅਤੇ ਦੂਜੀ 315 ਬੋਰ ਦੀ ਪਿਸਟਲ ਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਉਕਤ ਚਾਰਾਂ ਦੋਸਤਾਂ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਇੰਦਰਜੀਤ ਿਸੰਘ ਨੂੰ ਇਨਪੁੱਟ ਮਿਲੀ ਸੀ ਕਿ ਭਗਤ ਸਿੰਘ ਕਾਲੋਨੀ ਵਾਈ ਪੁਆਇੰਟ ’ਤੇ ਕੁਝ ਨੌਜਵਾਨ ਨਾਜਾਇਜ਼ ਪਿਸਟਲਾਂ ਨਾਲ ਘੁੰਮ ਰਹੇ ਹਨ, ਜਿਸ ’ਤੇ ਟੀਮ ਨੇ ਟਰੈਪ ਲਾ ਕੇ ਚਾਰਾਂ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਉਕਤ ਪਿਸਟਲ ਬਰਾਮਦ ਹੋਏ। ਗ੍ਰਿਫ਼ਤਾਰ ਮੁਲਜ਼ਮ ਭਗਤ ਿਸੰਘ ਕਾਲੋਨੀ ਦੇ ਐੱਲ. ਆਈ. ਜੀ. ਫਲੈਟਸ ’ਚ ਰਹਿੰਦੇ ਮੁਲਜ਼ਮ ਗਗਨ ਗਰੋਵਰ ਉਰਫ ਗੱਗੀ ਪੁੱਤਰ ਪ੍ਰਦੀਪ ਗਰੋਵਰ ਨਿਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ, ਅਭਿਸ਼ੇਕ ਮਲਹੋਤਰਾ ਪੁੱਤਰ ਜੋਗਿੰਦਰ ਮਲਹੋਤਰਾ, ਹਰਪ੍ਰੀਤ ਸਿੰਘ ਉਰਫ ਹਰਸ਼ ਪੁੱਤਰ ਹਰਜਿੰਦਰ ਿਸੰਘ ਅਤੇ ਰਾਜ ਸਿੰਘ ਉਰਫ ਰਾਜਾ ਹਨ। ਹੁਣ ਚਾਰਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਕਤ ਅਸਲਾ ਉਨ੍ਹਾਂ ਉਕਤ ਕਿਸੇ ਵਾਰਦਾਤ ਜਾਂ ਕਿਸੇ ਲੜਾਈ-ਝਗਡ਼ੇ ਵਿਚ ਇਸਤੇਮਾਲ ਤਾਂ ਨਹੀਂ ਕਰਨਾ ਸੀ?

ਇਕ ਮੁਲਜ਼ਮ ਨੂੰ ਛੱਡਣਾ ਮਹਿਕਮੇ ਲਈ ਬਣਿਆ ਚਰਚਾ ਦਾ ਵਿਸ਼ਾ
ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਪੁਲਸ ਵੱਲੋਂ ਇਕ ਮੁਲਜ਼ਮ ਛੱਡਣਾ ਮਹਿਕਮੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸਿਆਸੀ ਦਬਾਅ ਹੇਠ ਪੁਲਸ ਨੇ ਇਕ ਮੁਲਜ਼ਮ ਨੂੰ ਬਿਨਾਂ ਕੇਸ ’ਚ ਨਾਮਜ਼ਦ ਕੀਤੇ ਛੱਡ ਦਿੱਤਾ, ਜਦੋਂ ਕਿ ਉਸ ਵੱਲੋਂ ਨਾਜਾਇਜ਼ ਅਸਲਾ ਮੰਗਵਾਇਆ ਗਿਆ ਸੀ। ਇਸ ਨਾਲ ਪੁਲਸ ਦੀ ਸਾਖ ’ਤੇ ਇਕ ਵਾਰ ਫਿਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
 


Manoj

Content Editor

Related News