ਹਿਮਾਚਲ ਦੇ ਸਾਚ ਪਾਸ ਦਾ ਚੱਕਰ ਲਾ ਕੇ ਮੁੜੇ ਸ਼ਹਿਰ ਦੇ ਲਗਭਗ ਦਰਜਨ ਬਾਈਕਰਸ, ਖ਼ਰਾਬ ਹੋਏ ਰਸਤਿਆ ਕਾਰਨ ਆਈਆਂ ਮੁਸ਼ਕਲਾਂ

09/01/2023 3:46:47 PM

ਜਲੰਧਰ (ਖੁਰਾਣਾ) : ਰਾਇਲ ਐਨਫੀਲਡ ਬਾਈਕ ਦੇ ਦੀਵਾਨਿਆਂ ’ਤੇ ਆਧਾਰਿਤ ਟਾਰਕ ਮੋਟੋ ਕਲੱਬ ਦੇ ਲਗਭਗ 2 ਦਰਜਨ ਬਾਈਕਰਸ ਨੇ ਬੀਤੇ ਦਿਨੀਂ ਆਜ਼ਾਦੀ ਦਿਹਾੜੇ ਦੇ ਸਬੰਧ ’ਚ ਹਿਮਾਚਲ ਦੇ ਪਹਾੜੀ ਇਲਾਕਿਆਂ ਅਤੇ ਖੂਬਸੂਰਤ ਪਾਂਗੀ ਘਾਟੀ ’ਚ ਸਥਿਤ ਸਾਚ-ਪਾਸ ਤਕ ਰਾਈਡ ਕੀਤੀ। ਪਿਛਲੇ ਦਿਨੀਂ ਭਾਰੀ ਬਰਸਾਤ ਕਾਰਨ ਹੋਈ ਲੈਂਡ ਸਲਾਈਡਿੰਗ ਨੇ ਰਸਤੇ ’ਚ ਇਨ੍ਹਾਂ ਬਾਈਕਰਸ ਲਈ ਬਹੁਤ ਮੁਸ਼ਕਲਾਂ ਪੈਦਾ ਕੀਤੀਆਂ, ਜਿਸ ਕਾਰਨ ਕਈ ਵਾਰ ਇਸ ਟੀਮ ਨੂੰ ਆਪਣਾ ਰੂਟ ਬਦਲਣਾ ਪਿਆ। ਜਿਮਖਾਨਾ ਕਲੱਬ ਦੇ ਜੁਆਇੰਟ ਸੈਕਟਰੀ ਸੌਰਵ ਖੁੱਲਰ ਅਤੇ ਨਿਤਿਨ ਮਹਿੰਦਰੂ ਦਲ ਦੇ ਕੋਆਰਡੀਨੇਟਰ ਸਨ, ਜਦਕਿ ਸਮਾਜਿਕ ਵਰਕਰ ਸੰਦੀਪ ਭੱਲਾ ਨੇ ਲੀਡਰ ਦੇ ਰੂਪ ਵਿਚ ਇਸ ਦਲ ਦੀ ਅਗਵਾਈ ਕੀਤੀ। ਅਮਨਦੀਪ ਸਿੰਘ ਸਵੀਪਰ ਰਹੇ। ਇਸ ਦਲ ਵਿਚ ਬਲਵਿੰਦਰ ਸਿੰਘ, ਰਾਜਵਿੰਦਰ ਸ਼ਰਮਾ, ਡਾ. ਗੌਰਵ ਸ਼ਰਮਾ, ਰੇਵਾਂਤ ਬਹਿਲ, ਰਵਿੰਦਰ ਸਿੰਘ, ਰਾਜੀਵ ਸੋਨੀ, ਆਰ. ਪੀ. ਸਿੰਘ, ਰਾਜੀਵ ਅਨੇਜਾ, ਰਾਹੁਲ ਸੈਣੀ, ਚਾਹਤ ਸ਼ਰਮਾ, ਤੇਜਿੰਦਰ ਸੇਤੀਆ, ਹਿਮਾਂਸ਼ੂ ਧਵਨ, ਗੁਰਦੀਪ ਸਿੰਘ, ਸੁਪ੍ਰੀਨ ਕਤਿਆਲ, ਉਮੇਸ਼ ਦਾਦਾ, ਸੌਰਵ ਨਾਰੰਗ, ਹਰਦੀਪ ਸੈਣੀ, ਜਸਕਰਨ ਸਿੰਘ ਅਤੇ ਸਤਵਿੰਦਰ ਸਿੰਘ ਰਾਜੂ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ : ਰਾਜਸਥਾਨ ’ਚ ਵਸੁੰਧਰਾ ਨੂੰ ‘ਇਗਨੋਰ’ ਕਰ ਕੇ ਚੋਣ ਲੜਨੀ ਇੰਨੀ ਵੀ ਆਸਾਨ ਨਹੀਂ ਭਾਜਪਾ ਲਈ

ਬਰਸਾਤ ਦੇ ਕਾਰਨ ਚੰਬਾ ਅਤੇ ਪਾਂਗੀ ਨੂੰ ਜਾਣ ਵਾਲੇ ਕਈ ਰਸਤੇ ਖਰਾਬ ਸਨ, ਜਿਸ ਕਾਰਨ ਇਸ ਟੀਮ ਨੂੰ ਪਠਾਨਕੋਟ ਤੋਂ ਨੂਰਪੁਰ, ਜੋਤ, ਚੰਬਾ ਅਤੇ ਸਲੂਨੀ ਆਦਿ ਰਸਤਿਆਂ ਦੀ ਵਰਤੋਂ ਕਰਨੀ ਪਈ, ਉਥੇ ਪਹੁੰਚਣ ’ਤੇ ਆਕਸੀਜਨ ਦੀ ਘਾਟ ਅਤੇ ਬਰਫ ਕਾਰਨ ਇਸ ਟੀਮ ਨੂੰ ਕਈ ਮੁਸ਼ਕਲਾਂ ਪੇਸ਼ ਆਈਆਂ। 3 ਦਿਨ ਦੇ ਪਹਾੜੀ ਸਫਰ ਦੇ ਬਾਅਦ ਸਾਰੇ ਰਾਜ਼ੀ-ਖੁਸ਼ੀ ਮੁੜੇ ਤਾਂ ਸਾਰਿਆਂ ਦੇ ਚਿਹਰਿਆਂ ’ਤੇ ਜਿੱਤ ਦੀ ਖੁਸ਼ੀ ਸੀ।

ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਰਸੋਈ ਗੈਸ ’ਚ 200 ਰੁਪਏ ਸਸਤਾ ਕਰ ਕੇ ਰੱਖੜੀ ਦਾ ਦਿੱਤਾ ਤੋਹਫ਼ਾ : ਚੁਘ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Anuradha

This news is Content Editor Anuradha