ਖਿੜਕੀ ਤੋੜ ਆਰਕੀਟੈਕਟ ਦੇ ਘਰ ਦਾਖਲ ਹੋਏ ਚੋਰਾਂ ਨੇ 35 ਹਜ਼ਾਰ ਦੀ ਨਕਦੀ ਤੇ ਗਹਿਣੇ ਉਡਾਏ

04/14/2022 3:22:24 PM

ਜਲੰਧਰ (ਮਹੇਸ਼) : ਗਿੱਲ ਮੋਟਰ ਗੈਰੇਜ ਦੇ ਨੇੜੇ ਪੈਂਦੇ ਪਾਲਮ ਵਿਹਾਰ 'ਚ ਰਸੋਈ ਦੀ ਖਿੜਕੀ ਤੋੜ ਕੇ ਆਰਕੀਟੈਕਟ ਪ੍ਰਵੀਨ ਕੁਮਾਰ ਪੁੱਤਰ ਯਸ਼ਪਾਲ ਦੇ ਘਰੋਂ ਚੋਰ 35 ਹਜ਼ਾਰ ਦੀ ਨਕਦੀ ਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ। ਪ੍ਰਵੀਨ ਕੁਮਾਰ ਨੇ ਇਸ ਸਬੰਧੀ ਜਲੰਧਰ ਹਾਈਟਸ ਪੁਲਸ ਚੌਕੀ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਆਪਣੀ ਮਾਤਾ ਕ੍ਰਿਸ਼ਨਾ ਦੇਵੀ ਨੂੰ ਦਵਾਈ ਦਿਵਾਉਣ ਲਈ ਗਿਆ ਸੀ, ਜਦੋਂ ਵਾਪਸ ਘਰ ਆਏ ਤਾਂ ਬਾਹਰੀ ਦਰਵਾਜ਼ੇ ਦਾ ਤਾਲਾ ਖੋਲ੍ਹ ਕੇ ਅੰਦਰ ਜਾ ਕੇ ਵੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਹੋਇਆ ਸੀ।

ਇਹ ਵੀ ਪੜ੍ਹੋ : ਭਾਰਤੀ ਸੰਵਿਧਾਨ ਦੇ ਨਿਰਮਾਤਾ : ਡਾ. ਬੀ. ਆਰ. ਅੰਬੇਡਕਰ

ਉਸ ਨੇ ਦੱਸਿਆ ਕਿ ਰਸੋਈ ਦੀ ਖਿੜਕੀ ਤੋੜ ਕੇ ਘਰ 'ਚ ਦਾਖਲ ਹੋਏ ਚੋਰ ਸਟੋਰ 'ਚ ਪਈ ਅਲਮਾਰੀ 'ਚੋਂ ਨਕਦੀ ਅਤੇ ਗਹਿਣੇ ਚੁੱਕ ਕੇ ਫ਼ਰਾਰ ਹੋ ਗਏ। ਜਾਂਚ ਕਰਨ ’ਤੇ ਚੋਰਾਂ ਦੀ ਪਛਾਣ ਹਰਮੀਤ ਸਿੰਘ ਮੀਤਾ ਪੁੱਤਰ ਗੁਰਚਰਨ ਸਿੰਘ ਤੇ ਹਰਵਿੰਦਰ ਸਿੰਘ ਮੰਨਾ ਪੁੱਤਰ ਗੁਰਚਰਨ ਸਿੰਘ ਦੋਵੇਂ ਵਾਸੀ ਪਿੰਡ ਅਰਮਾਨਪੁਰ (ਜਲੰਧਰ) ਵਜੋਂ ਹੋਈ। ਜਲੰਧਰ ਹਾਈਟਸ ਪੁਲਸ ਚੌਕੀ ਦੇ ਮੁਖੀ ਅਵਤਾਰ ਸਿੰਘ ਕੂਨਰ ਨੇ ਦੱਸਿਆ ਕਿ ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਮੀਤਾ ਤੇ ਮੁੰਨਾ ਖ਼ਿਲਾਫ਼ ਥਾਣਾ ਸਦਰ 'ਚ ਐੱਫ. ਆਈ. ਆਰ. ਨੰਬਰ 42 ਦਰਜ ਕਰ ਲਈ ਹੈ।

ਇਹ ਵੀ ਪੜ੍ਹੋ : ਸੁਨੀਲ ਜਾਖੜ ਖ਼ਿਲਾਫ਼ SC ਕਮਿਸ਼ਨ ਵੱਲੋਂ ਜਲੰਧਰ ਪੁਲਸ ਨੂੰ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ


Harnek Seechewal

Content Editor

Related News