ਪਸ਼ੂਆਂ ਦੇ ਹਸਪਤਾਲ ਦੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ

02/11/2019 5:14:32 PM

ਰੂਪਨਗਰ (ਸੱਜਣ ਸੈਣੀ)— ਸਾਲ 2003 ਤੋਂ 2007 ਤੱਕ ਕਾਗਰਸ ਦੇ ਰਾਜ 'ਚ ਪਸ਼ੂਆਂ ਦੇ ਹਸਪਤਾਲ ਦੀ ਬਣੀ ਇਮਾਰਤ ਹੁਣ ਬਣੀ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਦੇ 23 ਮਹੀਨੇ ਬੀਤ ਜਾਣ 'ਤੇ ਵੀ ਮੋਰਿੰਡਾ ਸ਼ਹਿਰ ਦੇ ਪਸ਼ੂ ਹਸਪਤਾਲ ਦੀ ਪੁਕਾਰ ਨਹੀਂ ਸੁਣੀ ਗਈ। ਪਸ਼ੂ ਹਸਪਤਾਲ 'ਚ ਅੱਜ ਵੀ ਡਾਕਟਰ 1930 ਦੀ ਖੰਡਰ ਬਣੀ ਇਮਾਰਤ 'ਚ ਡਿਊਟੀ ਦੇਣ ਲਈ ਮਜਬੂਰ ਹਨ। ਦੱਸਣਯੋਗ ਹੈ ਕਿ 2003 'ਚ ਕਾਂਗਰਸ ਦੀ ਸਰਕਾਰ ਮੌਕੇ ਹਲਕੇ ਦੇ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਵੱਲੋਂ ਮੋਰਿੰਡਾ ਸ਼ਹਿਰ 'ਚ ਪਸ਼ੂ ਹਸਪਤਾਲ, ਜਿਸ 'ਚ ਲੈਬ, ਐਕਸੇਅ ਮਸ਼ੀਨਾਂ ਲਗਾ ਕੇ ਵਧੀਆ ਹਸਪਤਾਲ ਬਣਾਇਆ ਜਾਣਾ ਸੀ। 30 ਲੱਖ ਰੁਪਏ ਨਾਲ ਬਣਾਈ ਜਾਣ ਵਾਲੀ ਇਸ ਂਿÂਮਾਰਤ ਦਾ ਰਾਜਿੰਦਰ ਕੌਰ ਭੱਠਲ ਅਤੇ ਸਮਸੇਰ ਸਿੰਘ ਦੂਲੋ ਤੋਂ ਨੀਂਹ ਪੱਧਰ ਰੱਖਵਾਇਆ ਗਿਆ ਸੀ ਅਤੇ ਜੰਗੀ ਪੱਧਰ 'ਤੇ ਇਮਾਰਤ ਦੀ ਉਸਾਰੀ ਵੀ ਹੋ ਗਈ ਸੀ।  


ਇਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਆ ਗਈ ਜਿਨ੍ਹਾਂ ਵੱਲੋਂ 10 ਸਾਲ 'ਚ ਇਸ ਇਮਾਰਤ ਵੱਲ ਕੋਈ ਧਿਆਨ ਨਹੀਂ ਦਿੱਤਾ ਅਨੇਕਾ ਵਾਰੀ ਸ਼ਹਿਰ ਵਾਸੀਆਂ ਨੇ ਗੁਹਾਰ ਲਗਾਈ ਪਰ ਕਿਸੇ ਵੱਲੋਂ ਇਹ ਨਵੀਂ ਬਣੀ ਇਮਾਰਤ ਵੱਲ ਧਿਆਨ ਨਹੀਂ ਦਿੱਤਾ। ਹੁਣ ਇਮਾਰਤ ਖੰਡਰ ਦਾ ਰੂਪਧਾਰਨ ਕਰ ਰਹੀ ਹੈ ਅਤੇ ਹੁਣ ਇਹ ਇਮਾਰਤ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ। ਹਲਕੇ ਦੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨੂੰ ਮੰਗ ਕੀਤੀ ਕਿ ਇਸ ਇਮਾਰਤ ਵੱਲ ਧਿਆਨ ਦੇ ਕੇ ਇਸ ਨੂੰ ਤਿਆਰ ਕਰਵਾਇਆ ਜਾਵੇ।

 

shivani attri

This news is Content Editor shivani attri