ਆਪਣੀਆਂ ਮੰਗਾਂ ਨੂੰ ਲੈ ਕੇ 28 ਨੂੰ ਆਂਗਣਵਾੜੀ ਵਰਕਰਾਂ ਕੱਢਣਗੀਆਂ ਰੋਸ ਯਾਤਰਾ

05/26/2018 4:04:40 PM

ਕੋਟ ਫਤੂਹੀ (ਬਹਾਦਰ ਖਾਨ)— ਆਂਗਣਵਾੜੀ ਯੂਨੀਅਨ ਦੀ ਬਲਾਕ ਸੈਕਟਰੀ ਬੀਬੀ ਜਸਿਵੰਦਰ ਕੌਰ ਢਾਡਾ ਕਲਾਂ ਬਲਾਕ ਗੜ੍ਹਸ਼ੰਕਰ ਨੇ ਦੱਸਿਆ ਕਿ ਆਂਗਣਵਾੜੀ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪੈਦਲ ਯਾਤਰਾ 28 ਮਈ ਨੂੰ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ 'ਚੋਂ ਹੁੰਦੀ ਹੋਈ ਸੀਟੁ ਸਥਾਪਨਾ ਦਿਵਸ ਮੌਕੇ 30 ਮਈ ਨੂੰ ਚੰਡੀਗੜ੍ਹ ਵਿਖੇ ਸਮਾਪਤ ਹੋਵੇਗੀ। ਇਸ 'ਚ ਪੰਜਾਬ ਭਰ ਤੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਪਣੀਆਂ ਮੰਗਾਂ ਦੀ ਰਾਖੀ ਲਈ ਸ਼ਮੂਲੀਅਤ ਕਰਨਗੀਆਂ। ਜਿਸ ਵਿਚ ਮੁਲਾਜ਼ਮਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜ਼ਾ ਦਿਵਾਉਣ, ਵਰਕਰਾਂ ਨੂੰ ਗ੍ਰੇਡ ਤਿੰਨ ਅਤੇ ਹੈਲਪਰਾਂ ਨੂੰ ਗ੍ਰੇਡ ਚਾਰ ਦਾ ਦਰਜ਼ਾ, 3 ਤੋਂ 6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ 'ਚ ਲਾਜ਼ਮੀ ਦਾਖਲ ਕਰਵਾਉਣਾ ਹੈ। 
ਇਸੇ ਲੜੀ ਤਹਿਤ ਵੱਖ-ਵੱਖ ਸਰਕਲਾਂ ਵਿਚ ਆਂਗਣਵਾੜੀ ਯੂਨੀਅਨ ਦੀ ਬਲਾਕ ਸੈਕਟਰੀ ਜਸਵਿੰਦਰ ਕੌਰ ਢਾਡਾ ਕਲਾਂ ਤੇ ਕੈਸ਼ੀਅਰ ਸੀਮਾ ਸੈਲਾ ਨੇ ਵੱਖ ਵੱਖ ਪਿੰਡਾਂ ਵਿਚ ਜਾਕੇ ਵਰਕਰਾਂ ੇ ਹੈਲਪਰਾਂ ਨੂੰ ਲਾਮਵੰਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਮੰਗਾਂ ਬਿਲਕੁਲ ਜਾਇਜ਼ ਹਨ ਪਰ ਸਰਕਾਰ ਇਨਾਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਇਸ ਮੌਕੇ ਸੁਰਿੰਦਰ ਜੀਤ ਕੌਰ, ਬਲਵਿੰਦਰ ਕੌਰ ਰਸੂਲਪੁਰ, ਬਲਵੀਰ ਕੌਰ ਬਸਿਆਲਾ, ਜਗਦੀਸ਼ ਕੌਰ, ਹਰਬੰਸ ਕੌਰ ਆਦਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਹਾਜ਼ਰ ਸਨ।