ਜਲੰਧਰ: ਬਸਤੀ ਦਾਨਿਸ਼ਮੰਦਾਂ 'ਚ ਡਾਕਟਰ ਦੇ ਕਲੀਨਿਕ 'ਤੇ ਅਣਪਛਾਤਿਆਂ ਵੱਲੋਂ ਹਮਲਾ, ਭੰਨ੍ਹੇ ਸ਼ੀਸ਼ੇ ਤੇ ਲੁੱਟੀ ਨਕਦੀ

08/19/2023 5:45:04 PM

ਜਲੰਧਰ (ਵੈੱਬ ਡੈਸਕ) : ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਵਿਚ ਇਕ ਡਾਕਟਰ ਦੇ ਕਲੀਨਿਕ 'ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਸਤੀ ਦਾਨਿਸ਼ਮੰਦਾਂ ਵਿਚ ਸਥਿਤ ਡਾ. ਮਨੀਸ਼ ਕਰਲੁਪੀਆ ਦੇ ਕਲੀਨਿਕ 'ਤੇ ਬੀਤੀ ਰਾਤ ਕਰੀਬ ਇਕ ਦਰਜਨ ਤੋਂ ਵਧੇਰੇ ਅਣਪਛਾਤੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਹਮਲਾ ਕਰ ਦਿੱਤਾ ਗਿਆ। ਇਥੇ ਦੱਸ ਦੇਈਏ ਕਿ ਡਾਕਟਰ ਮਨੀਸ਼ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ਕਰਕੇ ਜੰਮੂ ਗਏ ਹੋਏ ਸਨ। ਇਸ ਦੇ ਬਾਅਦ ਹੀ ਬੀਤੀ ਰਾਤ ਅਣਪਛਾਤਿਆਂ ਵੱਲੋਂ ਹਮਲਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਚਿਪਸ ਦੇਣ ਦੇ ਬਹਾਨੇ 6 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਜਲੰਧਰ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਡਾਕਟਰ ਮਨੀਸ਼ ਦਾ ਛੋਟਾ ਭਰਾ ਦੁਕਾਨ ਨੂੰ ਬੰਦ ਕਰਨ ਲਈ ਆਇਆ ਸੀ। ਇਸੇ ਦੌਰਾਨ ਇਕ ਨੌਜਵਾਨ ਦੁਕਾਨ ਦੇ ਅੰਦਰ ਆਇਆ ਅਤੇ ਬਾਅਦ ਵਿਚ ਉਸ ਦੇ ਪਿੱਛੇ ਇਕ ਦਰਜਨ ਤੋਂ ਵਧੇਰੇ ਅਣਪਛਾਤੇ ਨੌਜਵਾਨ ਦੁਕਾਨ 'ਤੇ ਆਏ। ਆਉਂਦੇ ਸਾਰ ਹੀ ਨੌਜਵਾਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਦੁਕਾਨ ਦੇ ਸ਼ੀਸ਼ੇ ਤੱਕ ਤੋੜ ਦਿੱਤੇ। ਇੰਨਾ ਹੀ ਨਹੀਂ ਦੁਕਾਨ ਦੇ ਅੰਦਰ ਬੈਠੇ ਕਰੀਬ 4 ਵਿਅਕਤੀਆਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਡਾਕਟਰ ਮਨੀਸ਼ ਦੇ ਕੰਪਾਊਂਡਰ ਚੀਕੂ 'ਤੇ ਸਿਰ ਵਿਚ ਦਾਤਰ ਮਾਰ ਕੇ ਹਮਲਾ ਕੀਤਾ ਗਿਆ। ਉਥੇ ਹੀ ਇਕ ਵਿਅਕਤੀ 'ਤੇ ਕਿਰਪਾਨ ਦਾ ਹਮਲਾ ਕਰਕੇ ਹੱਥ ਦੀ ਉਂਗਲੀ ਤੋੜ ਦਿੱਤੀ ਗਈ। 

ਦੱਸਿਆ ਜਾ ਰਿਹਾ ਹੈ ਕਿ ਕਲੀਨਿਕ ਦੇ ਅੰਦਰ ਕਰੀਬ 6 ਮਰੀਜ਼ ਬੈਠੇ ਸਨ, ਜੋਕਿ ਬੜੀ ਮੁਸ਼ਕਿਲ ਦੇ ਨਾਲ ਕਲੀਨਿਕ ਅੰਦਰੋਂ ਬੱਚ ਕੇ ਬਾਹਰ ਨਿਕਲੇ। ਮੌਕੇ ਉਥੇ ਜ਼ਖ਼ੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਕੰਪਾਊਂਡਰ ਚੀਕੂ ਨੂੰ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਅਣਪਛਾਤੇ ਨੌਜਵਾਨ ਗੱਲੇ ਵਿਚ ਪਏ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਵੀ ਖੋਹ ਕੇ ਲੈ ਗਏ ਹਨ। ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਉਥੇ ਹੀ ਇਸ ਸਬੰਧੀ ਸਬੰਧਤ ਥਾਣਾ ਦੇ ਐੱਸ. ਐੱਚ. ਓ. ਰਵਿੰਦਰ ਪਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਸ਼ਿਕਾਇਤ ਮਿਲਣ ਉਪਰੰਤ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਸਣੇ ਕਈ ਪਾਬੰਦੀਆਂ ਦੇ ਹੁਕਮ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri