ਅਲਰਟ : ਬੀਅਰ ਦੇ ਸ਼ੌਕੀਨਾਂ ਲਈ ਬੁਰੀ ਖਬਰ

06/16/2019 11:21:37 PM

ਜਲੰਧਰ (ਸ਼ੋਰੀ)- ਗਰਮੀ ਕਾਰਨ ਦਿਲ ਤਾਂ ਕਰਦਾ ਹੈ ਕਿ ਠੰਡੀ ਬੀਅਰ ਦਾ ਸੇਵਨ ਕੀਤਾ ਜਾਵੇ ਪਰ ਬੀਅਰ ਦੇ ਸ਼ੌਕੀਨਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਨ੍ਹਾਂ ਦਿਨਾਂ 'ਚ ਮਹਾਨਗਰ 'ਚ ਕੁਝ ਠੇਕਿਆਂ 'ਤੇ ਬੀਅਰ ਐਕਸਪਾਇਰੀ ਮਿਲ ਰਹੀ ਹੈ ਤੇ ਠੇਕਿਆਂ 'ਤੇ ਕੰਮ ਕਰਨ ਵਾਲੇ ਕਰਿੰਦੇ ਬੀਅਰ ਦੀ ਬੋਤਲ ਤੋਂ ਐਕਸਪਾਇਰੀ ਡੇਟ ਹੀ ਚੁੱਕ ਦਿੰਦੇ ਹਨ ਤੇ ਲੋਕ ਬਿਨਾਂ ਡੇਟ ਚੈੱਕ ਕੀਤੇ ਹੀ ਅਜਿਹੀ ਬੀਅਰ ਪੀ ਲੈਂਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੈ।

ਕਰਿੰਦਿਆਂ ਦਾ ਕਹਿਣਾ ਹੈ ਕਿ ਮਾਲਕਾਂ ਨੇ ਕਿਹਾ ਹੈ ਕਿ ਘਾਟਾ ਨਾ ਪਵੇ, ਇਸ ਲਈ ਐਕਸਪਾਇਰੀ ਬੀਅਰਾਂ ਨੂੰ ਕਿਸੇ ਵੀ ਹਾਲਤ 'ਚ ਵੇਚਿਆ ਜਾਵੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਰ ਡੀਲਰ ਨੇ ਬੀਤੇ ਦਿਨ ਇਸ ਮਾਮਲੇ ਦੀ ਜਾਣਕਾਰੀ ਆਬਕਾਰੀ ਵਿਭਾਗ ਨੂੰ ਦਿੱਤੀ ਹੈ ਪਰ ਫਿਰ ਵੀ ਠੇਕੇ 'ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਦੇਖਣਾ ਹੋਵੇਗਾ ਕਿ ਸੀਨੀਅਰ ਅਧਿਕਾਰੀ ਇਸ ਪਾਸੇ ਧਿਆਨ ਦਿੰਦੇ ਹਨ ਕਿ ਨਹੀਂ। ਬੀਅਰ ਲੈਣ ਤੋਂ ਪਹਿਲਾਂ ਲੋਕਾਂ ਨੂੰ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ।


Karan Kumar

Content Editor

Related News