25 ਨੂੰ ਹਰ ਵਿਧਾਨ ਸਭਾ ਹਲਕੇ ''ਚ ਚੱਕਾ ਜਾਮ ਕੀਤਾ ਜਾਵੇਗਾ : ਡਾ. ਚੀਮਾ

09/23/2020 1:37:22 PM

ਰੂਪਨਗਰ (ਵਿਜੇ ਸ਼ਰਮਾ)— ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਐੱਮ. ਐੱਸ. ਪੀ. ਨੂੰ ਕਿਸਾਨ ਦਾ ਕਾਨੂੰਨੀ ਹੱਕ ਬਣਾਉਣ ਦੀ ਗੱਲ ਕਹੀ ਹੈ। ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਐੱਮ. ਐੱਸ. ਪੀ. ਦੇਣਾ ਹੀ ਚਾਹੁੰਦੀ ਹੈ ਤਾਂ ਇਸ ਨੂੰ ਅਧਿਕਾਰ ਬਣਾਉਣ 'ਚ ਇਤਰਾਜ ਨਹੀਂ ਹੋਣਾ ਚਾਹੀਦਾ। ਡਾ. ਦਲਜੀਤ ਸਿੰਘ ਚੀਮਾ ਰੂਪਨਗਰ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ 'ਚ ਕਿਸਾਨ ਬਿਲਾਂ ਸਬੰਧੀ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਆਏ ਸੀ ਅਤੇ ਇਸ ਦੌਰਾਨ ਚੀਮਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਦੇਸ਼ 'ਚ ਹਰ ਵਰਗ ਲਈ ਕਾਨੂੰਨ ਬਣੇ ਹਨ ਤਾਂ ਕਿਸਾਨ ਲਈ ਵੀ ਐੱਮ. ਐੱਸ. ਪੀ. ਦਾ ਕਾਨੂੰਨ ਬਣਾ ਦੇਣਾ ਚਾਹੀਦਾ । ਇਸ ਨੂੰ ਵਾਰ-ਵਾਰ ਵਧਾਉਣ ਦਾ ਐਲਾਨ ਕਰਕੇ ਕਿਸਾਨ 'ਤੇ ਅਹਿਸਾਨ ਕਰਨ ਦੀ ਬਜਾਏ ਇਕ ਪਰਮਾਨੈਂਟ ਸਿਸਟਮ ਬਣਾ ਦੇਣਾ ਚਾਹੀਦਾ।

ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼

ਡਾ. ਚੀਮਾ ਨੇ ਸੰਸਦ 'ਚ ਬਿਲ ਪਾਸ ਕਰਨ ਦੇ ਤਰੀਕੇ 'ਤੇ ਸਵਾਲ ਉਠਾਉਂਦੇ ਕਿਹਾ ਕਿ ਇਹ ਲੋਕਤੰਤਰਕ ਢੰਗ ਨਹੀਂ ਹੈ। ਜਿਨ੍ਹਾਂ ਲਈ ਬਿੱਲ ਲਿਆਂਦਾ ਗਿਆ ਹੈ ਜੇਕਰ ਉਹ ਸੰਤੁਸ਼ਟ ਨਹੀਂ ਹਨ ਤਾਂ ਬਿੱਲ ਲਿਆਉਣ ਦੀ ਐਨੀ ਜਲਦੀ ਕਿਉਂ ਕੀਤੀ ਗਈ। ਜੇਕਰ ਕਿਸਾਨ ਦੇ ਭਵਿੱਖ ਦਾ ਫੈਸਲਾ ਅਸੀਂ ਸ਼ਾਂਤੀ ਅਤੇ ਵਿਚਾਰ ਨਾਲ ਨਹੀ ਕਰ ਸਕਦੇ ਤਾਂ ਫਿਰ ਲੋਕਤੰਤਰ ਕੀ ਹੈ? ਚੀਮਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜ੍ਹਾ ਹੈ ਅਤੇ ਇਸ ਦੇ ਲਈ ਕਿਸੇ ਵੀ ਹੱਦ ਤੱਕ ਜਾਣਾ ਪਵੇ ਤਾਂ ਅਕਾਲੀ ਦਲ ਜਾਵੇਗਾ।
ਇਹ ਵੀ ਪੜ੍ਹੋ: ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ

ਉਨ੍ਹਾਂ ਕਿਹਾ ਕਿ 25 ਨੂੰ 11 ਤੋਂ 2 ਵਜੇ ਤੱਕ ਹਰ ਵਿਧਾਨ ਸਭਾ ਹਲਕੇ 'ਚ ਚੱਕਾ ਜਾਮ ਕੀਤਾ ਜਾਵੇਗਾ ਅਤੇ 27 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਰੂਪਨਗਰ 'ਚ ਵਰਕਰ ਮੀਟਿੰਗ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਨੂੰ ਪਾਰਟੀ ਦੇ ਨੇਤਾ ਤਿੰਨੋ ਤਖ਼ਤ ਸਾਹਿਬਾਨਾਂ 'ਤੇ ਅਰਦਾਸ ਕਰਕੇ ਇਕ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਜਿਸ ਦੇ ਲਈ ਕਿਸਾਨ, ਖੇਤ ਮਜ਼ਦੂਰ ਅਤੇ ਆੜਤੀ ਸਾਰੇ ਇਕੱਠੇ ਹੋ ਕੇ ਰਾਜਪਾਲ ਨੂੰ ਪੱਤਰ ਦੇਣਗੇ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ


shivani attri

Content Editor

Related News