ਪੱਤਰਕਾਰ ਅਜੀਤ ਸਿੰਘ ਬੁਲੰਦ ''ਤੇ ਹੋਏ ਹਮਲੇ ਦੇ ਮਾਮਲੇ ''ਚ ਪੁਲਸ ਦੇ ਹੱਥ ਖਾਲੀ

01/21/2019 12:31:24 PM

ਜਲੰਧਰ(ਜ. ਬ.)— 'ਜਗ ਬਾਣੀ' ਦੇ ਪ੍ਰਤੀਨਿਧੀ ਅਜੀਤ ਸਿੰਘ ਬੁਲੰਦ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਸ ਅਜੇ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਸਕੀ, ਜਿਸ ਕਾਰਨ ਪੱਤਰਕਾਰ ਸਮਾਜ 'ਚ ਕਾਫੀ ਰੋਸ ਪੈਦਾ ਹੋ ਰਿਹਾ ਹੈ। ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਮੁਤਾਬਕ  ਦੋਸ਼ੀ ਪਾਰਸ ਤੇ ਤੋਤਾ ਖੁੱਲ੍ਹੇਆਮ ਸ਼ਹਿਰ 'ਚ ਗੇੜੀਆਂ ਲਗਾਉਂਦੇ ਦੇਖੇ ਗਏ ਹਨ। ਹਾਲਾਂਕਿ ਇਸ ਸਬੰਧ 'ਚ ਐੱਸ. ਐੱਚ. ਓ. ਵਿਜੇ ਕੁੰਵਰਪਾਲ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਕੀਤੀ  ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 

ਸੂਤਰਾਂ ਅਨੁਸਾਰ ਉਕਤ ਦੋਸ਼ੀਆਂ 'ਤੇ 8 ਮਾਮਲੇ ਦਰਜ ਹੋਣ ਦੇ ਬਾਵਜੂਦ ਹੁਣ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਆਸੀ ਪਹੁੰਚ ਹੋਣ ਕਾਰਨ ਪੁਲਸ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ 72 ਘੰਟਿਆਂ 'ਚ ਦੋਸ਼ੀ ਬਦਮਾਸ਼ ਪਾਰਸ ਅਤੇ ਤੋਤਾ ਮੋਟਰਸਾਈਕਲ 'ਤੇ ਸ਼ਰੇਆਮ ਘੁੰਮ ਰਹੇ ਅਤੇ ਉਹ ਦੋ ਨਾਕਿਆਂ 'ਤੇ ਵੀ ਦੇਖੇ ਗਏ ਸਨ, ਜਿੱਥੇ ਉਨ੍ਹਾਂ ਨੂੰ ਪੁਲਸ ਵਲੋਂ ਰੋਕਿਆ ਗਿਆ ਪਰ ਉਨ੍ਹਾਂ ਨੇ ਫੋਨ 'ਤੇ ਕਿਸੇ ਰਸੂਖਦਾਰ ਨਾਲ ਗੱਲ ਕਰਵਾ ਕੇ ਆਪਣੀ ਜਾਨ ਛੁਡਾਈ। ਪੁਲਸ ਬਾਕੀ ਬਦਮਾਸ਼ਾਂ ਮੰਨੂ ਅਤੇ ਨੰਨੂ ਦੀ ਅਜੇ ਤੱਕ  ਲੋਕੇਸ਼ਨ ਟਰੇਸ ਨਹੀਂ ਕਰ ਸਕੀ ਹੈ ਪਰ ਦੂਜੇ ਪਾਸੇ ਹਮਲਾ ਕਰਨ ਵਾਲੇ ਕਰੀਬ 15 ਦੋਸ਼ੀਆਂ 'ਚੋਂ 4 ਲੋਕ ਤਾਂ ਪੁਲਸ ਟਰੇਸ ਕਰ ਸਕੀ ਹੈ ਪਰ ਬਾਕੀ ਦੋਸ਼ੀਆਂ ਨੂੰ ਟਰੇਸ ਨਹੀਂ ਕਰ ਸਕੀ, ਜਿਸ ਕਾਰਨ ਪੁਲਸ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। 

ਵਟਸਐਪ ਗਰੁੱਪਾਂ 'ਚ ਬਦਮਾਸ਼ ਪਾਰਸ ਅਰੋੜਾ ਦੇ ਨੰਬਰ ਤੋਂ ਖੁਲ੍ਹੇਆਮ ਦਿੱਤੀਆਂ ਜਾ ਰਹੀਆਂ ਹਨ ਗਾਲ੍ਹਾਂ ਤੇ ਧਮਕੀਆਂ ਮਿਲੀ ਜਾਣਕਾਰੀ ਅਨੁਸਾਰ ਵਟਸਐਪ ਗਰੁੱਪਾਂ 'ਚ ਪਾਰਸ ਅਰੋੜਾ ਦੇ ਨੰਬਰ ਤੋਂ ਨਾਰਥ ਹਲਕੇ ਦੇ  ਸਾਬਕਾ ਵਿਧਾਇਕ ਭੰਡਾਰੀ ਨੂੰ ਗਾਲ੍ਹਾਂ ਅਤੇ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਸ਼ਹਿਰ ਦੇ ਰਾਜਨੀਤਕ ਵਟਸਐਪ ਗਰੁੱਪਾਂ 'ਚ ਵਾਇਰਲ ਹੋ ਰਿਹਾ ਹੈ।

shivani attri

This news is Content Editor shivani attri