ਅਹੀਆਪੁਰ ’ਚ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ

03/23/2021 2:38:52 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਕਲੱਬ ਵੱਲੋਂ ਅਹੀਆਪੁਰ ਵਿਖੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਅੱਜ ਸ਼ਹੀਦੀ ਦਿਹਾੜਾ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਕਲੱਬ ਪ੍ਰਧਾਨ ਮਹਿੰਦਰ ਅਹਿਆਪੁਰੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਿੰਗ ਕਮੇਟੀ ਮੈਂਬਰ ਲਖਵਿੰਦਰ ਸਿੰਘ ਲੱਖੀ, ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਡਾ. ਸ਼ਿਵ ਰਾਜ ਰੇਖੀ ਅਤੇ ਹੋਰਨਾਂ ਨੇ ਸ਼ਹੀਦਾਂ ਦੇ ਬੁੱਤਾਂ ’ਤੇ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਫਰੀਦਕੋਟ: ਪੁਰਾਣੀ ਰੰਜਿਸ਼ ਕਾਰਨ 3 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ (ਤਸਵੀਰਾਂ)

ਇਸ ਮੌਕੇ ਆਏ ਹੋਏ ਮੈਂਬਰਾਂ ਨੇ ਆਖਿਆ ਕਿ ਅਸੀਂ ਅੱਜ ਸ਼ਹੀਦਾਂ ਦੀ ਕੁਰਬਾਨੀ ਸਦਕਾ ਆਜ਼ਾਦ ਫਿਜ਼ਾ ਵਿੱਚ ਸ਼ਾਹ ਲੈ ਰਹੇ ਹਾਂ। ਇਸ ਮੌਕੇ ਟਾਂਡਾ ਪੁਲਸ ਦੀ ਟੀਮ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ। ਇਸ ਸਮਾਗਮ ’ਚ ਸੋਨੂ ਖੰਨਾ, ਸ਼ਿਵ ਕੁਮਾਰ ਸ਼ਰਮਾ, ਗਗਨ ਭੱਟੀ, ਨਿਖਲੇਸ਼ ਜਸਰਾ, ਦੀਪਕ ਬਹਿਲ, ਜੱਸੀ, ਜਸਵੰਤ ਹੁੰਦਲ, ਸ਼ੀਲਾ ਦੇਵੀ, ਹੀਰਾ ਪੁਰੀ, ਰਾਜੇਸ਼ ਜਸਰਾ, ਧਰਮਵੀਰ ਸ਼ਰਮਾ, ਨਰਿੰਦਰ ਸ਼ਰਮਾ, ਰਣਵੀਰ ਰਾਣਾ, ਸ਼ਾਮ ਲਾਲ,ਦਰਸ਼ਨ ਲਾਲ, ਅਜੀਤ ਪਾਲ ਸਿੰਘ ਆਦਿ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)


rajwinder kaur

Content Editor

Related News