ਇਹ ਹੈ ਸਮਾਰਟ ਸਿਟੀ ਦਾ ਸਮਾਰਟ ਪ੍ਰਸ਼ਾਸਕੀ ਕੰਪਲੈਕਸ, ਮੋਬਾਇਲ ਦੀ ਰੌਸ਼ਨੀ ’ਚ ਹੁੰਦੈ ਵਿਭਾਗੀ ਕੰਮਕਾਜ!

04/17/2021 12:34:43 PM

ਜਲੰਧਰ (ਚੋਪੜਾ)– ਉਂਝ ਤਾਂ ਜਲੰਧਰ ਸਮਾਰਟ ਸਿਟੀ ਦੇ ਲਿਸਟ ਵਿਚ ਸ਼ਾਮਲ ਹੈ ਅਤੇ ਸ਼ਹਿਰ ਨੂੰ ਸਮਾਰਟ ਬਣਾਉਣ ਲਈ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਪਰ ਸਮਾਰਟ ਸਿਟੀ ਜਲੰਧਰ ਦੇ ਪ੍ਰਸ਼ਾਸਕੀ ਕੰਪਲੈਕਸ ਵਿਚ ਹਾਲਾਤ ਅੱਜ ਵੀ 19ਵੀਂ ਸ਼ਤਾਬਦੀ ਵਾਲੇ ਬਣੇ ਹੋਏ ਹਨ ਪਰ ਫਰਕ ਸਿਰਫ ਇੰਨਾ ਹੈ ਕਿ ਉਕਤ ਸ਼ਤਾਬਦੀ ਵਿਚ ਬਿਜਲੀ ਨਾ ਹੋਣ ’ਤੇ ਸਾਰੇ ਕੰਮ ਦੀਵੇ ਅਤੇ ਮੋਮਬੱਤੀ ਦੀ ਰੌਸ਼ਨੀ ਵਿਚ ਹੁੰਦੇ ਸਨ ਪਰ ਪ੍ਰਸ਼ਾਸਕੀ ਕੰਪਲੈਕਸ ਵਿਚ ਬਿਜਲੀ ਬੰਦ ਜਾਣ ’ਤੇ ਮਹਿਕਮੇ ਦੇ ਕਰਮਚਾਰੀਆਂ ਨੂੰ ਮੋਬਾਇਲ ਦੀ ਰੌਸ਼ਨੀ ਵਿਚ ਕੰਮਕਾਜ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ

ਤਹਿਸੀਲ ਕੰਪਲੈਕਸ ਵਿਚ ਸਥਿਤ ਤਹਿਸੀਲਦਾਰ-1 ਅਤੇ 2, ਨਾਇਬ ਤਹਿਸੀਲਦਾਰ, ਨਕਲ ਬ੍ਰਾਂਚ ਸਮੇਤ ਕਈ ਦਫਤਰ ਅਜਿਹੇ ਹਨ, ਜਿਥੇ ਬਿਜਲੀ ਬੰਦ ਹੋਣ ’ਤੇ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿਭਾਗਾਂ ਵਿਚ ਬਿਜਲੀ ਨੂੰ ਲੈ ਕੇ ਜੈਨਰੇਟਰ ਜਾਂ ਇਨਵਰਟਰ ਦਾ ਵੀ ਪ੍ਰਬੰਧ ਨਹੀਂ ਹੈ। ਕਈ ਵਾਰ ਤਾਂ ਬਿਜਲੀ ਕਈ-ਕਈ ਘੰਟੇ ਨਹੀਂ ਆਉਂਦੀ, ਜਿਸ ਕਾਰਨ ਕੰਪਿਊਟਰ ਸਮੇਤ ਸਾਰੇ ਉਪਕਰਨ ਬੰਦ ਹੋ ਜਾਂਦੇ ਹਨ। ਵਿਭਾਗੀ ਕਮਰਿਆਂ ਵਿਚ ਹਨੇਰਾ ਛਾਇਆ ਰਹਿੰਦਾ ਹੈ।

ਇਨ੍ਹਾਂ ਮਹਿਕਮਿਆਂ ਵਿਚ ਤਾਇਨਾਤ ਕਈ ਕਰਮਚਾਰੀ ਤਾਂ ਮਜਬੂਰੀਵਸ ਆਪਣੇ ਮੋਬਾਇਲ ਦੀ ਟਾਰਚ ਜਗਾ ਕੇ ਕੰਮ ਕਰਦੇ ਦਿਖਾਈ ਦਿੰਦੇ ਹਨ ਪਰ ਕੰਮਕਾਜ ਠੱਪ ਹੋ ਜਾਣ ਕਾਰਨ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਿਭਾਗਾਂ ਦੇ ਕਰਮਚਾਰੀ ਲਾਈਟ ਬੰਦ ਹੋਣ ’ਤੇ ਕੰਮ ਛੱਡ ਕੇ ਕਮਰਿਆਂ ਵਿਚੋਂ ਬਾਹਰ ਨਿਕਲ ਜਾਂਦੇ ਹਨ ਅਤੇ ਜਦੋਂ ਤੱਕ ਲਾਈਟ ਨਹੀਂ ਆਉਂਦੀ ਵਾਪਸ ਨਹੀਂ ਮੁੜਦੇ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਅਜਿਹੇ ਹੀ ਹਾਲਾਤ ਸਬ-ਰਜਿਸਟਰਾਰ ਬਿਲਡਿੰਗ ਦੇ ਬਣੇ ਹੋਏ ਹਨ, ਜਿੱਥੇ ਜੈਨਰੇਟਰ ਤਾਂ ਲਾਇਆ ਗਿਆ ਹੈ ਪਰ ਇਹ ਪਿਛਲੇ ਲੰਮੇ ਸਮੇਂ ਤੋਂ ਖਰਾਬ ਹੈ। ਬਿਲਡਿੰਗ ਵਿਚ ਜੇਕਰ ਬਿਜਲੀ ਚਲੀ ਜਾਵੇ ਜਾਂ ਕੋਈ ਨੁਕਸ ਪੈ ਜਾਵੇ ਤਾਂ ਸਬ-ਰਜਿਸਟਰਾਰ-1 ਅਤੇ 2 ਵਿਚ ਪ੍ਰਾਪਰਟੀਆਂ ਸਬੰਧੀ ਰਜਿਸਟਰੀਆਂ, ਵਸੀਅਤ, ਇੰਤਕਾਲ ਸਮੇਤ ਹੋਰ ਜ਼ਰੂਰੀ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਠੱਪ ਹੋ ਜਾਂਦਾ ਹੈ। ਕੰਪਲੈਕਸ ਵਿਚ ਆਏ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਆਪਣੇ ਘਰ ਨੂੰ ਹੀ ਸਮਾਰਟ ਨਹੀਂ ਬਣਾ ਸਕਦਾ ਤਾਂ ਅਧਿਕਾਰੀਆਂ ਕੋਲੋਂ ਸ਼ਹਿਰ ਨੂੰ ਸਮਾਰਟ ਬਣਾਉਣ ਦੀ ਕੀ ਉਮੀਦ ਕੀਤੀ ਜਾਵੇ?
ਇਹ ਵੀ ਪੜ੍ਹੋ : ਦਾਜ ’ਚ ਕਾਰ ਨਾ ਲਿਆਉਣ ’ਤੇ ਸਹੁਰਿਆਂ ਨੇ ਵਿਖਾਏ ਤੇਵਰ, ਗਰਭਵਤੀ ਨੂੰਹ ਨੂੰ ਕੀਤਾ ਹਾਲੋ-ਬੇਹਾਲ

shivani attri

This news is Content Editor shivani attri