ਪ੍ਰਸ਼ਾਸਨ ਨੇ ਪਿੰਡ ਰਸੂਲਪੁਰ ਬ੍ਰਾਹਮਣਾਂ ’ਚ ਕਰੀਬ 13 ਕਿੱਲੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ

05/14/2022 6:20:12 PM

ਕਿਸ਼ਨਗੜ੍ਹ (ਬੈਂਸ)-ਬੀਤੇ ਦਿਨ ਹਲਕਾ ਕਰਤਾਰਪੁਰ ਦੇ ਘੇਰੇ ਅੰਦਰ ਆਉਂਦੇ ਕਰਾੜੀ ਨਜ਼ਦੀਕ ਪਿੰਡ ਰਸੂਲਪੁਰ-ਬ੍ਰਾਹਮਣਾਂ ’ਚ ਪਹੁੰਚ ਕੇ ਸਿਵਲ ਤੇ ਪੁਲਸ ਪ੍ਰਸ਼ਾਸਨ ਦੀ ਸਾਂਝੀ ਟੀਮ ਵਿਚੋਂ ਮਨਦੀਪ ਸਿੰਘ ਨਾਇਬ ਤਹਿਸੀਲਦਾਰ ਕਰਤਾਰਪੁਰ, ਡੀ. ਡੀ. ਪੀ. ਓ. ਇਕਬਾਲਜੀਤ ਸਿੰਘ, ਬੀ. ਡੀ. ਪੀ. ਓ. ਸੇਵਾ ਸਿੰਘ, ਡੀ. ਐੱਸ. ਪੀ. ਸੁਖਪਾਲ ਸਿੰਘ ਰੰਧਾਵਾ ਆਦਿ ਅਫਸਰਾਂ ਦੀ ਅਗਵਾਈ ’ਚ ਅਤੇ ਵੱਖ-ਵੱਖ ਥਾਣਿਆਂ ਦੇ ਚਾਰ ਐੱਸ. ਐੱਚ. ਓ. ਸਾਹਿਬਾਨ ਦੀ ਮੌਜੂਦੀ ’ਚ ਮਾਲ ਵਿਭਾਗ ਵੱਲੋਂ ਤਿੰਨ ਵੱਖ-ਵੱਖ ਸਥਾਨਾਂ ’ਤੇ ਉਕਤ ਪਿੰਡ ਦੀ ਪੰਚਾਇਤ ਜ਼ਮੀਨ ਦੇ ਕਰੀਬ 13 ਕਿੱਲਿਆਂ ’ਤੇ ਕੀਤੇ ਨਾਜਾਇਜ਼ ਕਬਜ਼ੇ ਤੋਂ ਕਬਜ਼ਾਧਾਰੀਆ ਪਾਸੋਂ ਕਬਜ਼ਾ ਹਟਾ ਕੇ ਉਕਤ ਜ਼ਮੀਨ ’ਤੇ ਟਰੈਕਟਰਾਂ ਨਾਲ ਵਾਹੀ ਕਰ ਕੇ ਦਖਲ ਲੈਂਦਿਆਂ ਉਕਤ ਜ਼ਮੀਨ ਦਾ ਪੰਚਾਇਤ ਨੂੰ ਕਬਜ਼ਾ ਦਵਾ ਦਿੱਤਾ। ਇਸ ਮੌਕੇ ਸਿਵਲ ਤੇ ਪੁਲਸ ਪ੍ਰਸ਼ਾਸਨ ਦੀ ਟੀਮ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਕਿੱਲੇ ਪੰਚਾਇਤੀ ਜ਼ਮੀਨ ਦੇ ਰਕਬੇ ’ਚ ਮਹਿੰਦਰ ਸਿੰਘ, ਭਜਨ ਸਿੰਘ, ਵਲੀਆ ਸਿੰਘ ਤਿੰਨੋ ਪੁੱਤਰ ਪਿਆਰਾ ਸਿੰਘ ਨਿਵਾਸੀ ਸੰਘਵਾਲ, ਹਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਦਾਸੂਪੁਰ ਅਤੇ ਰੇਸ਼ਮ ਸਿੰਘ ਜਗੀਰ ਸਿੰਘ, ਸ਼ਿਵ ਸਿੰਘ, ਮਹਿੰਦਰ ਸਿੰਘ ਚਾਰੋਂ ਪੁੱਤਰ ਦੇਵੀ ਚੰਦ ਨਿਵਾਸੀ ਸੰਘਵਾਲ ਆਦਿ ਸਾਰਿਆਂ ਵੱਲੋਂ ਕ੍ਰਮਵਾਰ ਵੱਖ-ਵੱਖ ਖੇਤਾਂ ’ਤੇ ਕਬਜ਼ੇ ਕੀਤੇ ਹੋਏ ਸਨ। 

ਇਹ ਵੀ ਪੜ੍ਹੋ: ਸੁਰਖੀਆਂ 'ਚ ਫਗਵਾੜਾ ਦੀ ਪੁਲਸ, 16 ਸਾਲਾ ਮੁੰਡੇ ਨੇ ਲਾਏ ਗੰਭੀਰ ਦੋਸ਼

ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਮੌਕੇ ’ਤੇ ਜਾਣਕਾਰੀ ਦਿੰਦੇ ਦੱਸਿਆ ਉਪਰੋਕਤ ਤਿੰਨੋਂ ਹੀ ਕਬਜ਼ਾਧਾਰੀ ਡੀ. ਡੀ. ਪੀ. ਓ. ਦੀ ਅਦਾਲਤ ਵਿਚੋਂ ਕੇਸ ਹਾਰ ਚੁੱਕੇ ਹਨ ਅਤੇ ਕੇਸ ਪੰਚਾਇਤ ਦੇ ਹੱਕ ਵਿਚ ਹੋ ਚੁੱਕੇ ਸਨ।  ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਟਰੈਕਟਰਾਂ ਨਾਲ ਜ਼ਮੀਨ ਵਾਹ ਕੇ ਕਬਜ਼ਾ ਪਿੰਡ ਦੀ ਸਰਪੰਚ ਬਲਜਿੰਦਰ ਕੌਰ ਦੀ ਹਾਜ਼ਰੀ ਵਿਚ ਪੰਚਾਇਤ ਨੂੰ ਦੇ ਦਿੱਤਾ ਗਿਆ ਹੈ ਅਤੇ ਉਕਤ ਜ਼ਮੀਨ ਦੀ ਸਰਕਾਰੀ ਬੋਲੀ ਕਰਵਾ ਕੇ ਜ਼ਮੀਨ ਮਾਮਲੇ ’ਤੇ ਦੇਣ ਲਈ ਕਿਹਾ ਗਿਆ ਹੈ | ਇਹ ਜ਼ਮੀਨ ਜਿਸ ’ਤੇ ਕਬਜ਼ਾ ਕੀਤਾ ਗਿਆ ਸੀ, ਉਹ ਸਾਰੀ ਜ਼ਮੀਨ ਵਾਹੀਯੋਗ ਸੀ। ਇਸ ਮੌਕੇ ਸਿਵਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਸ ਅਧਿਕਾਰੀਆਂ ’ਚ ਸੈਕਟਰੀ ਰਾਜ ਕੁਮਾਰ, ਕਾਨੂੰਨਗੋ ਰਜਿੰਦਰ ਸਿੰਘ, ਐੱਸ. ਐੱਚ. ਓ. ਭੋਗਪੁਰ ਕਮਲਜੀਤ ਸਿੰਘ, ਐੱਸ. ਐੱਚ. ਓ. ਆਦਮਪੁਰ ਬਲਵਿੰਦਰ ਸਿੰਘ ਜੌੜਾ, ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ, ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਭਾਰੀ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਹੋਏ ਸਨ। ਇਸ ਸਬੰਧੀ ਜ਼ਮੀਨ ’ਤੇ ਕਾਬਜ਼ ਧਿਰ ਦੇ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ, ਜਿਸ ਜ਼ਮੀਨ ਦਾ ਪੰਚਾਇਤ ਨੂੰ ਕਬਜ਼ਾ ਪ੍ਰਸ਼ਾਸਨ ਵੱਲੋਂ ਦਿਵਾਇਆ ਗਿਆ ਹੈ, ਉਸ ਜ਼ਮੀਨ ਦੀ ਰਜਿਸਟਰੀ, ਇੰਤਕਾਲ ਅਤੇ ਗਿਰਦਾਵਰੀ ਉਨ੍ਹਾਂ ਦੇ ਨਾਂ ’ਤੇ ਹੈ ਪਰ ਡੀ. ਡੀ. ਪੀ. ਓ. ਦੀ ਅਦਾਲਤ ਵਿਚ ਕੇਸ ਹਾਰੇ ਜਾਣ ਕਰਕੇ ਪ੍ਰਸ਼ਾਸਨ ਵੱਲੋਂ ਗ੍ਰਾਮ ਪੰਚਾਇਤ ਰਸੂਲਪੁਰ ਬ੍ਰਾਹਮਣਾਂ ਨੂੰ ਕਬਜ਼ਾ ਦਿਵਾਇਆ ਗਿਆ ਹੈ। 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਵੱਡੇ ਸਿਆਸੀ ਧਮਾਕੇ, ‘ਆਪ’ ਸਰਕਾਰ ’ਤੇ ਸਾਧੇ ਤਿੱਖੇ ਨਿਸ਼ਾਨੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri