IPS ਅਧਿਕਾਰੀ ਬੀਬੀ ਡੀ. ਸੂਡਰਵਿਜੀ ਨੇ ਸੰਭਾਲਿਆ DCP ਡਿਟੈਕਟਿਵ ਦਾ ਚਾਰਜ

06/02/2020 3:15:35 PM

ਜਲੰਧਰ (ਸੁਧੀਰ)— ਤੇਜ਼ਤਰਾਰ ਆਈ. ਪੀ. ਐੱਸ. ਅਧਿਕਾਰੀ ਬੀਬੀ ਡੀ. ਸੂਡਰਵਿਜੀ ਨੇ ਸੋਮਵਾਰ ਡੀ. ਸੀ. ਪੀ. ਡਿਟੈਕਟਿਵ ਦਾ ਚਾਰਜ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸ਼ਹਿਰ 'ਚ ਚੋਰ ਲੁਟੇਰਿਆਂ, ਸਨੈਚਰਾਂ, ਸ਼ਰਾਬ ਮਾਫੀਆ ਅਤੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਹੀ ਮੇਰਾ ਮੁੱਖ ਉਦੇਸ਼ ਹੈ। ਸੰਨ 2016 ਬੈਚ ਦੀ ਆਈ. ਪੀ. ਐੱਸ. ਅਧਿਕਾਰੀ ਡੀ. ਸੂਡਰਵਿਜੀ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਪੋਸਟਿੰਗ ਜਲੰਧਰ 'ਚ ਅੰਡਰਟ੍ਰੇਨਿੰਗ 2016 'ਚ ਬਤੌਰ ਏ. ਸੀ. ਪੀ. ਥਾਣਾ ਨੰਬਰ 5 'ਚ ਹੋਈ ਸੀ। ਥਾਣਾ ਨੰਬਰ 5 'ਚ ਏ. ਐੱਸ. ਪੀ. ਅਹੁਦਾ ਸੰਭਾਲਣ ਦੇ ਨਾਲ ਹੀ ਉਨ੍ਹਾਂ ਨੇ ਕਈ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਦੇ ਨਾਲ-ਨਾਲ ਕਈ ਦੇਹ ਵਪਾਰ ਵਰਗੇ ਸੰਗੀਨ ਮਾਮਲਿਆਂ ਦਾ ਪਰਦਾਫਾਸ਼ ਕਰਦੇ ਹੋਏ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ।

ਸਬੰਧਤ ਥਾਣੇ ਦੇ ਅਨੇਕਾਂ ਮਾਮਲੇ ਸੁਲਝਾਉਣ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਵਿਚ ਹੀ ਏ. ਸੀ. ਪੀ. ਹੈੱਡਕੁਆਰਟਰ ਦਾ ਚਾਰਜ ਸੌਂਪਿਆ ਗਿਆ, ਜਿਸ ਤੋਂ ਬਾਅਦ ਉਹ ਪੁਲਸ ਅਤੇ ਪਬਲਿਕ ਦਰਮਿਆਨ ਤਾਲਮੇਲ ਬਣਾਈ ਰੱਖਣ ਲਈ ਆਪਣੀਆਂ ਸੇਵਾਵਾਂ ਦਿੰਦੇ ਰਹੇ, ਜਿਸ ਦੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਪ੍ਰਮੋਟ ਕਰ ਕੇ ਏ. ਡੀ. ਸੀ. ਪੀ. ਟ੍ਰੈਫਿਕ ਦੀ ਜ਼ਿੰਮੇਵਾਰੀ ਸੌਂਪੀ ਗਈ, ਉਨ੍ਹਾਂ ਨੇ ਇਥੇ ਸਭ ਤੋਂ ਪਹਿਲਾਂ ਸਕੂਲੀ ਬੱਸਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਵਿਚ ਓਵਰਲੋਡ ਸਕੂਲੀ ਬੱਸਾਂ ਅਤੇ ਸਕੂਲੀ ਆਟੋ 'ਤੇ ਸ਼ਿਕੰਜਾ ਕੱਸਣ ਲਈ ਵਿਸੇਸ਼ ਮੁਹਿੰਮ ਚਲਾਈ। ਕੁਝ ਦੇਰ ਬਾਅਦ ਉਨ੍ਹਾਂ ਦਾ ਤਬਾਦਲਾ ਪਟਿਆਲਾ 'ਚ ਬਤੌਰ ਐੱਸ. ਪੀ. ਸਿਟੀ ਵਜੋਂ ਹੋ ਗਈ, ਜਿੱਥੇ ਜਾ ਕੇ ਉਨ੍ਹਾਂ ਨੇ ਬੜੀ ਇਮਾਨਦਾਰੀ ਅਤੇ ਬਹਾਦਰੀ ਨਾਲ ਆਪਣੀ ਡਿਊਟੀ ਨਿਭਾਈ। 2017 'ਚ ਪਟਿਆਲਾ ਤੋਂ ਜਲੰਧਰ ਵਿਚ ਏ. ਡੀ. ਸੀ. ਪੀ. ਸਿਟੀ-2 ਦਾ ਅਹੁਦਾ ਸੰਭਾਲਿਆ।

ਕਮਿਸ਼ਨਰੇਟ ਦੇ ਏ. ਡੀ. ਸੀ. ਪੀ. ਸਿਟੀ-2 ਅਧੀਨ ਆਉਂਦੇ ਕਈ ਸੈਂਸਟਿਵ ਇਲਾਕਿਆਂ ਜਿਵੇਂ ਬਸਤੀਆਤ ਆਦਿ 'ਚ ਕਈ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਿਆ, ਇਸ ਦੇ ਕੁਝ ਦੇਰ ਬਾਅਦ ਹੀ ਉਨ੍ਹਾਂ ਨੇ ਜਲੰਧਰ ਵਿਚ ਬਤੌਰ ਏ. ਡੀ. ਸੀ. ਪੀ. ਸਿਟੀ-1 ਦਾ ਚਾਰਜ ਸੰਭਾਲਿਆ, ਜਿਸ ਨੂੰ ਵੀ ਉਨ੍ਹਾਂ ਨੇ ਬਹੁਤ ਮਿਹਨਤ ਅਤੇ ਇਮਾਨਦਾਰੀ ਨਾਲ ਸੰਭਾਲਿਆ। ਲਗਭਗ 5 ਸਾਲ 'ਚ ਬਹਾਦਰੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਉਨ੍ਹਾਂ ਨੂੰ ਪ੍ਰਮੋਟ ਕਰਕੇ ਡੀ. ਸੀ. ਪੀ. ਡਿਟੈਕਟਿਵ ਲਾਇਆ ਗਿਆ ਹੈ, ਜਿਸ ਦੇ ਨਾਲ ਉਨ੍ਹਾਂ ਨੇ ਸੋਮਵਾਰ ਨੂੰ ਆਪਣਾ ਚਾਰਜ ਸੰਭਾਲ ਲਿਆ ਹੈ।

ਪੰਜਾਬ ਮੇਰੇ ਲਈ ਬਿਲਕੁਲ ਨਵਾਂ ਸੀ, ਲੋਕਾਂ ਦੇ ਮਿਲੇ ਪਿਆਰ ਸਦਕਾ ਲੱਗਦੈ ਪਰਿਵਾਰ ਵਰਗਾ : ਸੂਡਰਵਿਜੀ
2016 ਆਈ. ਪੀ. ਐੱਸ. ਬੈਚ ਦੀ ਅਧਿਕਾਰੀ ਬੀਬੀ ਡੀ. ਸੀ. ਪੀ. ਸੂਡਰਵਿਜੀ ਨੇ ਦੱਸਿਆ ਕਿ ਚੇਨਈ 'ਚ ਰਹਿਣ ਵਾਲੀ ਹਾਂ ਅਤੇ 2016 'ਚ ਉਨ੍ਹਾਂ ਦੀ ਪਹਿਲੀ ਪੋਸਟਿੰਗ ਪੰਜਾਬ ਦੇ ਜਲੰਧਰ 'ਚ ਹੋਈ ਸੀ। ਉਨ੍ਹਾ ਦੱਸਿਆ ਕਿ ਪੰਜਾਬ ਉਨ੍ਹਾਂ ਲਈ ਬਿਲਕੁਲ ਨਵਾਂ ਸੀ ਪਰ ਚਾਰਜ ਸੰਭਾਲਣ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ 'ਚ ਸਖ਼ਤ ਮਿਹਨਤ ਨਾਲ ਕੰਮ ਕੀਤਾ। ਉਨ੍ਹਾ ਦੱਸਿਆ ਕਿ ਉਹ ਬੜੀ ਖੁਸ਼ਕਿਸਮਤ ਹੈ ਕਿ ਜਿਸ ਸ਼ਹਿਰ 'ਚ ਉਨ੍ਹਾਂ ਨੇ ਏ. ਐੱਸ. ਪੀ. ਦਾ ਚਾਰਜ ਸੰਭਾਲਿਆ ਸੀ, ਉਸੇ ਸ਼ਹਿਰ 'ਚ ਲਗਭਗ 5 ਸਾਲ ਲੋਕਾਂ ਦੀ ਸੇਵਾ ਕਰਨ ਤੋਂ ਬਾਅਦ ਉਸ ਨੂੰ ਪ੍ਰਮੋਟ ਕਰਕੇ ਡੀ. ਸੀ. ਪੀ. ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਮਿਲੇ ਲੋਕਾਂ ਦੇ ਪਿਆਰ ਸਦਕਾ ਹੁਣ ਇਹ ਸਾਰਾ ਸ਼ਹਿਰ ਉਨ੍ਹਾਂ ਨੂੰ ਆਪਣੇ ਪਰਿਵਾਰ ਵਰਗਾ ਲੱਗਦਾ ਹੈ।

ਪੁਲਸ ਕਮਿਸ਼ਨਰ ਨੇ ਦਿੱਤੀ ਵਧਾਈ, ਕਿਹਾ ਸੂਡਰਵਿਜੀ ਨੇ ਕਮਿਸ਼ਨਰੇਟ ਪੁਲਸ ਦਾ ਨਾਂ ਕੀਤਾ ਉੱਚਾ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੋਮਵਾਰ ਡੀ. ਸੀ. ਪੀ. ਦਾ ਚਾਰਜ ਸਭਾਲਦੇ ਹੀ ਡੀ. ਸੂਡਰਵਿਜੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਕਮਿਸ਼ਨਰੇਟ ਪੁਲਸ 'ਚ ਲਗਭਗ 5 ਸਾਲ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ, ਜਿਸ ਵਿਚੋਂ ਕੁਝ ਸਮੇਂ ਲਈ ਉਹ ਪਟਿਆਲਾ ਗਏ ਪਰ ਉਸ ਤੋਂ ਬਾਅਦ ਫਿਰ ਉਨ੍ਹਾਂਦਾ ਜਲੰਧਰ ਕਮਿਸ਼ਨਰੇਟ ਪੁਲਸ 'ਚ ਤਬਾਦਲਾਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੂਡਰਵਿਜੀ ਆਪਣੇ ਕਾਰਜਕਾਲ ਵਿਚ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਕੇ ਕਈ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜ ਚੁੱਕੇ ਹਨ, ਜਿਸ ਨਾਲ ਜਲੰਧਰ ਕਮਿਸ਼ਨਰੇਟ ਦਾ ਨਾਂ ਉੱਚਾ ਹੋਇਆ ਹੈ।


shivani attri

Content Editor

Related News