ਸਪਾਈਸ ਜੈੱਟ ਫਲਾਈਟ ਉਡਾਣ 1 ਘੰਟਾ ਦੇਰੀ ਨਾਲ ਚੱਲਣ ''ਤੇ ਯਾਤਰੀ ਪ੍ਰੇਸ਼ਾਨ

02/01/2020 4:24:34 PM

ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਦੇ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ ਬੀਤੇ ਦਿਨ 1 ਘੰਟਾ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 1 ਘੰਟਾ ਦੇਰੀ ਨਾਲ ਚੱਲੀ ਅਤੇ ਆਦਮਪੁਰ 1 ਘੰਟਾ ਦੇਰੀ ਨਾਲ ਪਹੁੰਚੀ। ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰੇ 10.05 ਵਜੇ ਹੈ ਅਤੇ ਆਦਮਪੁਰ ਸਵੇਰੇ 11.20 ਵਜੇ ਪਹੁੰਚਦੀ ਹੈ। ਉੱਥੇ ਸ਼ੁੱਕਰਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਸਵੇਰੇ 11.05 ਵਜੇ ਉਡਾਣ ਭਰੀ ਅਤੇ ਦੁਪਹਿਰ 12.20 ਵਜੇ ਆਦਮਪੁਰ ਪਹੁੰਚੀ।

ਉੱਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 50 ਮਿੰਟ ਦੇਰੀ ਦੀ ਨਾਲ ਦੁਪਹਿਰ 12.30 ਵਜੇ ਚੱਲੀ ਅਤੇ ਉਹ 1 ਘੰਟਾ ਦੇਰੀ ਨਾਲ ਦੁਪਹਿਰ 1.50 ਵਜੇ ਦਿੱਲੀ ਪਹੁੰਚੀ। ਉਂਝ ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.40 ਵਜੇ ਚੱਲੀ ਹੈ ਅਤੇ ਦੁਪਹਿਰ 12.50 ਵਜੇ ਦਿੱਲੀ ਪਹੁੰਚਦੀ ਹੈ। ਆਖਿਰਕਾਰ ਯਾਤਰੀ ਉਡਾਣ ਦੀ ਉਡੀਕ ਕਰਨ ਲੱਗੇ ਪਰ ਉਡਾਣ ਦਾ ਕੋਈ ਅਤਾ-ਪਤਾ ਨਾ ਹੋਣ ਕਾਰਣ ਉਨ੍ਹਾਂ ਨੂੰ ਏਅਰਪੋਰਟ 'ਤੇ ਪ੍ਰੇਸ਼ਾਨੀ ਝੱਲਣੀ ਪਈ।

shivani attri

This news is Content Editor shivani attri