ਆਦਮਪੁਰ ''ਚ ਲੇਟ ਹੋ ਰਹੀਆਂ ਸਪਾਈਸ ਜੈੱਟ ਦੀਆਂ ਫਲਾਈਟਾਂ ਤੋਂ ਯਾਤਰੀ ਦੁਖੀ

01/23/2020 1:48:53 PM

ਜਲੰਧਰ (ਸਲਵਾਨ)— ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ 'ਚ ਬੀਤੇ ਦਿਨੀਂ ਆਈ ਇਕ ਤਕਨੀਕੀ ਖਰਾਬੀ ਕਾਰਨ ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਰੱਦ ਕੀਤੀ ਸੀ। ਉਥੇ ਹੀ ਬੁੱਧਵਾਰ ਨੂੰ ਦਿੱਲੀ ਤੋਂ ਆਦਮਪੁਰ ਲਈ ਫਲਾਈਟ 2 ਘੰਟੇ 55 ਮਿੰਟ ਦੀ ਦੇਰੀ ਨਾਲ ਦੁਪਹਿਰ 1 ਵਜੇ ਚੱਲੀ ਅਤੇ ਆਦਮਪੁਰ 3 ਘੰਟੇ 15 ਮਿੰਟ ਦੇਰੀ ਨਾਲ ਬਾਅਦ ਦੁਪਹਿਰ 2.35 ਵਜੇ ਪਹੁੰਚੀ।

ਉਥੇ ਹੀ ਜੋ ਬੁੱਧਵਾਰ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ ਰਵਾਨਾ ਹੋਣੀ ਸੀ ਉਹ 3 ਘੰਟੇ 15 ਮਿੰਟ ਦੀ ਦੇਰੀ ਕਾਰਣ ਬਾਅਦ ਦੁਪਹਿਰ 2.55 ਵਜੇ ਚੱਲੀ ਅਤੇ ਉਥੇ ਹੀ 3 ਘੰਟੇ 50 ਮਿੰਟ ਦੀ ਦੇਰੀ ਨਾਲ ਸ਼ਾਮ 4.40 ਵਜੇ ਦਿੱਲੀ ਪਹੁੰਚੀ। ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.40 ਵਜੇ ਚੱਲ ਕੇ ਦੁਪਹਿਰ 12.50 ਵਜੇ ਦਿੱਲੀ ਪਹੁੰਚਦੀ ਹੈ। ਲਗਾਤਾਰ ਹੋ ਰਹੀ ਫਲਾਈਟ ਦੀ ਦੇਰੀ ਕਾਰਨ ਮੁਸਾਫਰਾਂ 'ਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਚੰਗਾ ਹੈ ਕਿ ਆਦਮਪੁਰ ਦੀ ਜਗ੍ਹਾ ਅਸੀਂ ਅੰਮ੍ਰਿਤਸਰ ਤੋਂ ਹੀ ਫਲਾਈਟ ਲੈ ਲੈਂਦੇ ਕਿਉਂਕਿ ਇਕ ਘੰਟੇ 'ਚ ਜਲੰਧਰ ਤੋਂ ਅੰਮ੍ਰਿਤਸਰ ਪਹੁੰਚਣਾ ਆਸਾਨ ਹੈ ਜਦਕਿ ਆਦਮਪੁਰ 'ਚ ਤਿੰਨ-ਤਿੰਨ ਘੰਟੇ ਫਲਾਈਟ ਦਾ ਇੰਤਜ਼ਾਰ ਕਰਨਾ ਔਖਾ ਹੋ ਗਿਆ ਹੈ।

shivani attri

This news is Content Editor shivani attri