ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਦੀ ਫਲਾਈਟ ਨੇ 45 ਮਿੰਟ ਦੇਰੀ ਨਾਲ ਭਰੀ ਉਡਾਣ

02/04/2021 1:28:00 PM

ਜਲੰਧਰ (ਸਲਵਾਨ)– ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਦੀ ਫਲਾਈਟ ਨੇ 45 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਦੀ ਫਲਾਈਟ ਦਿੱਲੀ ਤੋਂ ਆਦਮਪੁਰ ਏਅਰਪੋਰਟ 40 ਮਿੰਟ ਦੇਰੀ ਨਾਲ ਚੱਲੀ। ਸਪਾਈਸ ਜੈੱਟ ਦੀ ਫਲਾਈਟ ਦਾ ਆਦਮਪੁਰ ਏਅਰਪੋਰਟ ਚੱਲਣ ਦਾ ਸਮਾਂ ਦੁਪਹਿਰ 3 ਵੱਜ ਕੇ 40 ਮਿੰਟ ’ਤੇ ਹੈ ਅਤੇ ਆਦਮਪੁਰ ਏਅਰਪੋਰਟ ਦੁਪਹਿਰ 4 ਵਜ ਕੇ 45 ਮਿੰਟ ’ਤੇ ਪਹੁੰਚਦੀ ਹੈ।

ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

ਉਥੇ ਹੀ ਬੁੱਧਵਾਰ ਨੂੰ ਦਿੱਲੀ ਤੋਂ ਆਦਮਪੁਰ ਏਅਰਪੋਰਟ ਲਈ ਸਪਾਈਸ ਜੈੱਟ ਦੀ ਫਲਾਈਟ ਨੇ ਦੁਪਹਿਰ 4 ਵਜ ਕੇ 19 ਮਿੰਟ ’ਤੇ ਉਡਾਣ ਭਰੀ ਅਤੇ ਉਹ ਸ਼ਾਮ 5 ਵਜ ਕੇ 16 ਮਿੰਟ ਆਦਮਪੁਰ ਏਅਰਪੋਰਟ ’ਤੇ ਪਹੁੰਚੀ। ਆਦਮਪੁਰ ਏਅਰਪੋਰਟ ਤੋਂ ਦਿੱਲੀ ਏਅਰਪੋਰਟ ਲਈ ਸਪਾਈਸ ਜੈੱਟ ਦੀ ਫਲਾਈਟ 45 ਮਿੰਟ ਦੇਰੀ ਦੀ ਵਜ੍ਹਾ ਨਾਲ ਸ਼ਾਮ 5 ਵਜ ਕੇ 52 ਮਿੰਟ ’ਤੇ ਚੱਲੀ ਅਤੇ ਉਹ ਸ਼ਾਮ 6 ਵਜ ਕੇ 44 ਮਿੰਟ ’ਤੇ ਦਿੱਲੀ ਪਹੁੰਚੀ। ਆਮ ਤੌਰ ’ਤੇ ਸਪਾਈਸ ਜੈੱਟ ਦੀ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸ਼ਾਮ 5 ਵਜ ਕੇ 5 ਮਿੰਟ ’ਤੇ ਚੱਲਦੀ ਅਤੇ ਦਿੱਲੀ ਸ਼ਾਮ 6 ਵਜ ਕੇ 20 ਮਿੰਟ ’ਤੇ ਪਹੁੰਚਦੀ ਹੈ।

ਇਹ ਵੀ ਪੜ੍ਹੋ : ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ


shivani attri

Content Editor

Related News