ਧੁੰਦ ਕਾਰਨ ਆਦਮਪੁਰ ਤੋਂ ਦਿੱਲੀ ਫਲਾਈਟ ਰੱਦ, ਯਾਤਰੀ ਪ੍ਰੇਸ਼ਾਨ

01/17/2021 11:17:31 AM

ਜਲੰਧਰ (ਸਲਵਾਨ)–ਧੁੰਦ ਕਾਰਨ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਦੀ ਫਲਾਈਟ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਸ਼ਨੀਵਾਰ ਨੂੰ ਰੱਦ ਰਹੀ। ਸ਼ਨੀਵਾਰ ਸਵੇਰੇ ਆਦਮਪੁਰ ਸਿਵਲ ਏਅਰਪੋਰਟ ਵਿਚ ਸੰਘਣੀ ਧੁੰਦ ਛਾਈ ਰਹੀ। ਸਵੇਰੇ 11 ਵਜੇ ਤੱਕ ਵਿਜ਼ੀਬਿਲਿਟੀ ਘੱਟ ਕੇ 50 ਮੀਟਰ ਦੇ ਨੇੜੇ ਪਹੁੰਚ ਗਈ। ਧੁੰਦ ਕਾਰਨ ਹਵਾਈ ਸੇਵਾਵਾਂ ਵਿਚ ਵੀ ਅੜਿੱਕਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਮਹਾਨਰੀ ਮੁੰਬਈ ਦੀ ਸਪਾਈਸ ਜੈੱਟ ਦੀ ਫਲਾਈਟ ਬੰਦ ਹੋ ਚੁੱਕੀ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦੌਰਾਨ ਲੱਗੇ ਤਾਲਾਬਦੀ ਵਿਚਕਾਰ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਸਪਾਈਸ ਜੈੱਟ ਦੀ ਫਲਾਈਟ 8 ਮਹੀਨੇ ਤੱਕ ਬੰਦ ਰਹੀ। ਪਿਛਲੇ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਕਾਰਣ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਣ ਨਾਲ ਇਸ ਦਾ ਅਸਰ ਹਵਾਈ ਯਾਤਰਾ ਦੀ ਮੰਗ ’ਤੇ ਪਿਆ ਹੈ।

shivani attri

This news is Content Editor shivani attri