ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਖੁਦ ਬੀਮਾਰ

12/22/2019 2:19:59 PM

ਆਦਮਪੁਰ (ਰਣਦੀਪ)— ਅਕਾਲੀ-ਭਾਜਪਾ ਸਰਕਾਰ ਵੇਲੇ ਪ੍ਰਾਇਮਰੀ ਹੈਲਥ ਸੈਂਟਰ ਤੋਂ 30 ਬਿਸਤਰਿਆਂ ਵਾਲਾ ਬਣਾਇਆ ਗਿਆ ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਜੋ ਕਿ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਬਣਾਇਆ ਗਿਆ ਸੀ, ਪਿਛਲੇ ਕੁਝ ਮਹੀਨਿਆਂ ਤੋਂ ਖੁਦ ਬੀਮਾਰ ਹੈ। ਵੀਰਵਾਰ ਨੂੰ ਜਦੋਂ 'ਜਗ ਬਾਣੀ' ਦੀ ਟੀਮ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਦਾ ਦੌਰਾ ਕੀਤਾ ਗਿਆ ਤਾਂ 'ਜਗ ਬਾਣੀ' ਦੀ ਟੀਮ ਦੇਖ ਕੇ ਹੈਰਾਨ ਰਹਿ ਗਈ। ਪਹਿਲਾਂ ਤਾਂ ਟੀਮ ਦਾ ਸਵਾਗਤ ਕਮਿਊਨਿਟੀ ਸਿਹਤ ਕੇਂਦਰ ਦੇ ਅੰਦਰ ਜਾਣ ਵਾਲੇ ਮੇਨ ਦਰਵਾਜ਼ੇ ਦੇ ਟੁੱਟੇ ਹੋਏ ਸ਼ੀਸ਼ੇ ਨੇ ਕੀਤਾ ਜੋ ਕਰੀਬ ਇਕ ਮਹੀਨੇ ਤੋਂ ਟੁੱਟਾ ਹੋਇਆ ਸੀ ਅਤੇ ਉਸ 'ਤੇ ਲਿਫਾਫਾ ਲਾਇਆ ਹੋਇਆ ਸੀ।

ਹਸਪਤਾਲ ਦੀ ਪਹਿਲੀ ਮੰਜ਼ਿਲ ਦੇ ਬਾਥਰੂਮ ਦਾ ਬੁਰਾ ਹਾਲ ਸੀ ਇਕ ਬਾਥਰੂਮ ਬੰਦ ਹੋ ਕੇ ਗੰਦਗੀ ਨਾਲ ਭਰਿਆ ਪਿਆ ਸੀ, ਜਿਸ ਤੋਂ ਬਹੁਤ ਬਦਬੂ ਆ ਰਹੀ ਸੀ। ਹੈਲਥ ਸੈਂਟਰ 'ਚ ਲਾਏ ਗਏ ਮਰੀਜ਼ਾਂ ਤੇ ਲੋਕਾਂ ਨੂੰ ਸਾਫ ਪਾਣੀ ਪੀਣ ਵਾਲੇ ਦੋਵੇਂ ਵਾਟਰ ਕੂਲਰਾਂ 'ਚ ਵੀ ਸਫਾਈ ਦਾ ਬੁਰਾ ਹਾਲ ਸੀ। ਉਨ੍ਹਾਂ 'ਤੇ ਹਰਿਆਲੀ ਜੰਮੀ ਹੋਈ ਸੀ, ਜਿਸ ਤੋਂ ਮਰੀਜ਼ ਤੇ ਲੋਕ ਪਾਣੀ ਪੀ ਕੇ ਭਿਆਨਕ ਬੀਮਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਕੂਲਰ ਦੇ ਹੇਠਾਂ ਵਾਲਾ ਹਿੱਸਾ ਗਲ-ਸੜ੍ਹ ਚੁੱਕਾ ਹੈ ਇਸ ਤੋਂ ਪਾਣੀ ਪੀਣ ਵਾਲੇ ਮਰੀਜ਼ ਠੀਕ ਨਹੀਂ ਹੋਰ ਬੀਮਾਰ ਹੋ ਸਕਦੇ ਹਨ ਪਰ ਕਮਿਊਨਿਟੀ ਹੈਲਥ ਸੈਂਟਰ ਦੇ ਸਟਾਫ ਵੱਲੋਂ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਡਾਕਟਰਾਂ ਦੇ ਆਪਣੇ ਬਾਥਰੂਮਾਂ ਦੀ ਪੂਰੀ ਸਫਾਈ ਹੈ ਪਰ ਮਰੀਜ਼ਾਂ ਲਈ ਸਫਾਈ ਕਿਉ ਨਹੀਂ ਰੱਖੀ ਜਾਂਦੀ।

ਕੀ ਬੋਲੇ ਐੱਸ. ਐੱਮ. ਓ. ਆਦਮਪੁਰ ਡਾ. ਰੰਧਾਵਾ
ਜਦੋਂ ਇਸ ਸਬੰਧੀ ਐੱਸ. ਐੱਮ. ਓ. ਆਦਮਪੁਰ ਡਾ. ਬੀ. ਪੀ. ਐੱਸ. ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਾਥਰੂਮਾਂ ਦੀ ਰਿਪੇਅਰ ਕਰਵਾ ਦਿੱਤੀ ਹੈ ਅਤੇ ਉਨ੍ਹਾਂ ਮਰੀਜ਼ਾਂ ਨੂੰ ਕਈ ਵਾਰ ਕਿਹਾ ਕਿ ਉਹ ਆਪਣੇ ਭਾਂਡੇ ਵਾਟਰ ਕੂਲਰਾਂ 'ਤੇ ਨਾ ਧੋਇਆ ਕਰਨ ਪਰ ਉਹ ਨਹੀਂ ਹਟਦੇ, ਜਿਸ ਨਾਲ ਗੰਦਗੀ ਫੈਲਦੀ ਹੈ ਫਿਰ ਵੀ ਉਹ ਹਸਪਤਾਲ ਨੂੰ ਪੂਰੀ ਤਰ੍ਹਾਂ ਸਾਫ ਰੱਖਣ ਲਈ ਯਤਨ ਕਰਦੇ ਰਹਿੰਦੇ ਹਨ ਤੇ ਮਰੀਜ਼ਾਂ ਲਈ ਦਵਾਈਆਂ ਵੀ ਪੰਜਾਬ ਸਰਕਾਰ ਵਲੋਂ ਹਸਪਤਾਲ 'ਚ ਭੇਜ ਦਿੱਤੀਆਂ ਗਈਆਂ ਹਨ ਤੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਤੋਂ ਹੀ ਦਿੱਤੀਆਂ ਜਾ ਰਹੀਆਂ ਹਨ।

shivani attri

This news is Content Editor shivani attri