ਐਕਟਿਵਾ ਸਵਾਰ ਭਰਾਵਾਂ ਦੀ ਅਵਾਰਾ ਸਾਨ੍ਹ ਨਾਲ ਟੱਕਰ, 1 ਦੀ ਮੌਤ

08/12/2020 5:30:30 PM

ਹੁਸ਼ਿਆਰਪੁਰ (ਅਮਰਿੰਦਰ): ਅੱਜ ਸਵੇਰੇ ਸੋਨਾਲੀਕਾ ਕੰਪਨੀ 'ਚੋਂ ਡਿਊਟੀ ਕਰਕੇ ਵਾਪਸ ਘਰ ਆ ਰਹੇ ਐਕਟਿਵਾ ਸਵਾਰ 2 ਭਰਾਵਾਂ ਦੀ ਆਵਾਰਾ ਸਾਨ੍ਹ ਨਾਲ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੇ ਚੱਲਦਿਆਂ ਚੱਲਦਿਆਂ ਅਲੰਕਾਰ ਸੂਦ (30) ਪੁੱਤਰ ਪ੍ਰਭਾਤ ਸੂਦ ਵਾਸੀ ਮੁਹੱਲਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਗਰਦਨ 'ਚ ਸਾਨ ਦਾ ਸਿੰਗ ਲੱਗਣ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਉਸ ਦੇ ਭਰਾ ਅਨੁਰਾਗ ਸੂਦ ਦਾ ਬਚਾਅ ਹੋ ਗਿਆ। ਥਾਣਾ ਮਾਡਲ ਟਾਊਨ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

Shyna

This news is Content Editor Shyna