ਸਪੈਸ਼ਲ ਚੈਕਿੰਗ ਦੌਰਾਨ ਹੈਰੋਇਨ, ਦੇਸੀ ਕੱਟਾ, ਜ਼ਿੰਦਾ ਰਾਊਂਡ ਤੇ ਡਰੱਗ ਮਨੀ ਸਣੇ ਇਕ ਕਾਬੂ

05/19/2020 11:54:19 PM

ਜਲੰਧਰ, (ਸੁਧੀਰ)— ਵਿਸ਼ੇਸ਼ ਚੈਕਿੰਗ ਦੌਰਾਨ ਗਾਂਧੀ ਕੈਂਪ ਨੇੜੇ ਇਕ ਨੌਜਵਾਨ ਤੋਂ ਪੁਲਸ ਨੇ ਲਗਭਗ 25 ਗ੍ਰਾਮ ਹੈਰੋਇਨ, 315 ਬੋਰ ਦਾ ਦੇਸੀ ਕੱਟਾ, 2 ਜ਼ਿੰਦਾ ਰਾਊਂਡ ਅਤੇ 6 ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ।
ਇਸ ਸਬੰਧੀ ਡੀ.ਸੀ.ਪੀ. ਗੁਰਮੀਤ ਸਿੰਘ ਅਤੇ ਏ.ਡੀ.ਸੀ.ਪੀ. ਸਿਟੀ-1 ਡੀ. ਸੁਡਰਵਿਜੀ ਨੇ ਦੱਸਿਆ ਕਿ ਗਾਂਧੀ ਕੈਂਪ ਨੇੜੇ ਕੋਵਿਡ-19 ਤਹਿਤ ਥਾਣਾ ਨੰਬਰ-2 ਦੀ ਪੁਲਸ ਚੈਕਿੰਗ ਕਰ ਰਹੀ ਸੀ ਤਾਂ ਇਸੇ ਦੌਰਾਨ ਸ਼ੱਕ ਦੇ ਅਧਾਰ 'ਤੇ ਪੁਲਸ ਪਾਰਟੀ ਨੇ ਇਕ ਨੌਜਵਾਨ ਨੂੰ ਰੋਕਿਆ । ਤਲਾਸ਼ੀ ਲੈਣ 'ਤੇ ਪੁਲਸ ਨੂੰ ਉਸ ਕੋਲੋਂ 25 ਗ੍ਰਾਮ ਹੈਰੋਇਨ, ਇਕ ਦੇਸੀ ਕੱਟਾ, 2 ਜ਼ਿੰਦਾ ਰਾਊਂਡ ਅਤੇ 6 ਲੱਖ 5 ਹਜ਼ਾਰ ਰੁਪਏ ਬਰਾਮਦ ਹੋਏ । ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ । ਉਨ੍ਹਾਂ ਦਸਿਆ ਕਿ ਫੜੇ ਨੌਜਵਾਨ ਦੀ ਪਛਾਣ ਕ੍ਰਿਸ਼ਨ ਕੁਮਾਰ ਉਰਫ ਕਾਲੀ ਨਿਵਾਸੀ ਗਾਂਧੀ ਕੈਂਪ ਵਜੋਂ ਹੋਈ ਹੈ । ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 2 ਕੇਸ ਦਰਜ ਹਨ । ਫਿਲਹਾਲ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ।

ਮੁਹੱਲੇ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਕਰਦਾ ਸੀ ਸਪਲਾਈ
ਡੀ.ਸੀ.ਪੀ. ਗੁਰਮੀਤ ਸਿੰਘ ਅਤੇ ਏ.ਡੀ.ਸੀ.ਪੀ. ਸਿਟੀ-1 ਡੀ. ਸੁਡਰਵਿਜੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਕਤ ਮੁਲਜ਼ਮ ਦਿੱਲੀ ਤੋਂ ਨਸ਼ੇ ਦੀ ਖੇਪ ਲੈ ਕੇ ਆਉਂਦਾ ਸੀ ਅਤੇ ਮੁਹੱਲੇ ਦੇ ਨੇੜੇ ਕਈ ਲੋਕਾਂ ਅਤੇ ਕੁਝ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਸ਼ਾ ਸਪਲਾਈ ਕਰਦਾ ਸੀ । ਉਨ੍ਹਾਂ ਦੱਸਿਆ ਕਿ ਪੁਲਸ ਇਸ ਦੇ ਗਾਹਕਾਂ ਅਤੇ ਦਿੱਲੀ ਦੇ ਸਮਗਲਰਾਂ ਬਾਰੇ ਵੀ ਅਹਿਮ ਜਾਣਕਾਰੀ ਇਕੱਠੀ ਕਰ ਰਹੀ ਹੈ ।

ਬਾਕਸਿੰਗ ਦੇ ਹੈਂਡ ਗਲੱਬਜ਼ ਬਣਾਉਣ ਦਾ ਕਰਦਾ ਸੀ ਕਾਰੋਬਾਰ
ਡੀ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਕਤ ਮੁਲਜ਼ਮ ਘਰ ਵਿਚ ਬਾਕਸਿੰਗ ਦੇ ਹੈਂਡ ਗਲੱਬਜ਼ ਬਣਾਉਣ ਦਾ ਕਾਰੋਬਾਰ ਕਰਦਾ ਸੀ ਅਤੇ ਪਿਛਲੇ ਡੇਢ ਸਾਲ ਤੋਂ ਉਹ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ ।
 


KamalJeet Singh

Content Editor

Related News