ਟਾਂਡਾ ਪੁਲਸ ਨੇ ਦੋ ਭਗੌੜਾ ਕਰਾਰ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

12/05/2021 5:16:39 PM

ਟਾਂਡਾ ਉੜਮੁੜ ( ਵਰਿੰਦਰ ਪੰਡਿਤ)- ਟਾਂਡਾ ਪੁਲਸ ਨੇ ਭਗੌੜਾ ਕਰਾਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਇੰਚਾਰਜ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਸਪੈਸਲ ਬ੍ਰਾਂਚ ਦੀ ਟੀਮ ਦੀ ਮਦਦ ਨਾਲ ਜਸਵੀਰ ਸਿੰਘ ਉਰਫ਼ ਛੋਟੂ ਪੁੱਤਰ ਜੋਨਿਸ ਵਾਸੀ ਬਗਿਆੜੀ ਨੂੰ ਕਾਬੂ ਕੀਤਾ ਹੈ। ਇਸ ਮੁਲਜ਼ਮ ਖਿਲਾਫ਼ ਥਾਣਾ ਟਾਂਡਾ ਵਿਖੇ ਸਾਲ 2017 ਅਤੇ 18 ਵਿੱਚ ਆਬਕਾਰੀ ਐਕਟ ਤਹਿਤ ਦੋ ਕੇਸ ਦਰਜ ਹੋਏ ਸਨ ਅਤੇ ਮਾਣਯੋਗ ਜੱਜ ਰੇਣੂ ਗੋਇਲ ਦੀ ਦਸੂਹਾ ਅਦਾਲਤ ਵੱਲੋਂ 2 ਸਤੰਬਰ 2019 ਨੂੰ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਥਾਣੇਦਾਰ ਜਸਵੀਰ ਸਿੰਘ ਦੀ ਟੀਮ ਵੱਲੋਂ ਟਾਂਡਾ ਥਾਣੇ ਵਿੱਚ ਦਰਜ ਕੀਤੇ ਗਏ ਇਕ ਕੇਸ ਦੇ ਸਬੰਧ ਵਿੱਚ ਮੁਲਜਮ ਰਾਜੂ ਵੀ. ਕੇ. ਪੁੱਤਰ ਅੰਨਾ ਰਾਏ ਵਾਸੀ ਰਾਜਸਥਾਨੀ ਕਲੋਨੀ ਟਾਂਡਾ ਨੂੰ ਕਾਬੂ ਕੀਤਾ ਗਿਆ। ਦੋਵਾਂ ਮੁਲਜਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


shivani attri

Content Editor

Related News