ਟਰੱਕ ਤੇ ਮੋਟਰਸਾਈਕਲ ਦੀ ਟੱਕਰ ''ਚ ਦੋ ਦੀ ਮੌਤ

10/11/2019 4:52:15 PM

ਫਗਵਾੜਾ (ਹਰਜੋਤ) : ਅੱਜ ਇਥੇ ਪਿੰਡ ਖਲਵਾੜਾ ਤੋਂ ਫਗਵਾੜਾ ਆ ਰਹੇ ਮੋਟਰਸਾਈਕਲ ਨੂੰ ਬਾਈਪਾਸ 'ਤੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਈਕਲ ਸਵਾਰ ਇਕ ਔਰਤ ਅਤੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਉਰਫ਼ ਪੱਪੂ ਵਾਸੀ ਗਲੀ ਨੰਬਰ 5 ਖਾਲਸਾ ਇਨਕਲੇਵ ਅਤੇ ਔਰਤ ਦੀ ਪਛਾਣ ਸੁਧਾ ਪੁੱਤਰੀ ਬਬਿਤਾ ਵਾਸੀ ਖਲਵਾੜਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਪੱਪੂ ਬਬਿਤਾ ਅਤੇ ਸੁਧਾ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਗਵਾੜਾ ਨੂੰ ਆ ਰਿਹਾ ਸੀ। ਬਾਈਪਾਸ 'ਤੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕੁਲਦੀਪ ਸਿੰਘ ਉਰਫ਼ ਪੱਪੂ ਅਤੇ ਸੁਧਾ ਦੀ ਮੌਕੇ 'ਤੇ ਮੌਤ ਹੋ ਗਈ। ਜਾਂਚ ਅਧਿਕਾਰੀ ਬਲਵਿੰਦਰ ਰਾਏ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਾਬੂ ਕੀਤੇ ਟਰੱਕ ਡਰਾਈਵਰ ਦੀ ਪਛਾਣ ਰਾਜਵੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਰੂੜਾ ਗੁਰਦਾਸਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਕੁਲਦੀਪ ਸਿੰਘ ਆਪਣੇ ਕਿਰਾਏਦਾਰਾਂ ਦੀ ਬੀਮਾਰ ਲੜਕੀ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਮੋਟਰਸਾਈਕਲ 'ਤੇ ਬਿਠਾ ਕੇ ਉਸ ਦੀ ਮਾਂ ਬਬਿਤਾ ਸਮੇਤ ਲਿਜਾ ਰਿਹਾ ਸੀ ਜਦੋਂ ਪਿੱਛੋਂ ਆ ਰਹੇ ਟਰੱਕ ਨੇ ਟੱਕਰ ਮਾਰੀ ਤਾਂ ਕੁਲਦੀਪ ਸਿੰਘ ਤੇ ਉਕਤ ਲੜਕੀ ਸੜਕ ਵਾਲੇ ਪਾਸੇ ਡਿੱਗ ਪਏ, ਜਿਸ ਕਾਰਨ ਟਰੱਕ ਦਾ ਟਾਇਰ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਜਦਕਿ ਬਬਿਤਾ ਖੱਬੇ ਪਾਸੇ ਡਿੱਗਣ ਗਈ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।
 

Anuradha

This news is Content Editor Anuradha