ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੇ 5.50 ਲੱਖ ਰੁਪਏ

06/11/2022 1:37:17 AM

ਗੜ੍ਹਸ਼ੰਕਰ (ਸੰਜੀਵ ਕੁਮਾਰ) : ਵਿਦੇਸ਼ਾਂ ਦੀ ਚਕਾਚੌਂਧ ਅਤੇ ਰੁਜ਼ਗਾਰ ਦੀ ਭਾਲ 'ਚ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਜਿਸ ਕਾਰਨ ਨੌਜਵਾਨ ਲਗਾਤਾਰ ਏਜੰਟਾਂ ਦੇ ਹੱਥੇ ਚੜ੍ਹ ਰਹੇ ਹਨ ਅਤੇ ਆਪਣੀ ਜਮ੍ਹਾ ਪੂੰਜੀ ਨੂੰ ਵੀ ਬਰਬਾਦ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਦੇ ਜਸਵਿੰਦਰ ਸਿੰਘ ਨਾਲ, ਜੋ 5.50 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ।

ਇਹ ਵੀ ਪੜ੍ਹੋ : ਸਿਮਰਨਜੀਤ ਮਾਨ ਨੇ ਨਹੀਂ ਮੰਨੀ ਸੁਖਬੀਰ ਤੇ ਰਾਜੋਆਣਾ ਦੀ ਅਪੀਲ, ਸੰਗਰੂਰ 'ਚ ਵੰਡੀਆਂ ਜਾਣਗੀਆਂ ਪੰਥਕ ਵੋਟਾਂ

ਜਾਣਕਾਰੀ ਦਿੰਦਿਆਂ ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਨੂੰ ਮਕਾਊ ਦੇਸ਼ ਭੇਜਣ ਲਈ ਏਜੰਟ ਸੁਖਵਿੰਦਰ ਕੌਰ ਵਾਸੀ ਗ੍ਰੀਨ ਫੇਜ਼ ਖਰੜ ਅਤੇ ਜਸਵਿੰਦਰਪ੍ਰੀਤ ਸਿੰਘ ਵਾਸੀ ਪਠਲਾਵਾ ਨੇ 7 ਲੱਖ ਰੁਪਏ ਦੀ ਮੰਗ ਕੀਤੀ, ਜੋ ਕਿ ਅਸੀਂ ਵੱਖ-ਵੱਖ ਸਮੇਂ ਵਿੱਚ ਦੇ ਦਿੱਤੇ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਭੇਜ ਦਿੱਤਾ ਪਰ ਉੱਥੇ ਕੰਮ ਨਹੀਂ ਮਿਲਿਆ, ਜਿਸ ਕਾਰਨ ਉਹ ਵਾਪਸ ਘਰ ਪਰਤ ਆਇਆ। ਜਦੋਂ ਏਜੰਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ 1.50 ਲੱਖ ਰੁਪਏ ਵਾਪਸ ਕਰ ਦਿੱਤੇ ਪਰ ਬਾਕੀ 5.50 ਲੱਖ ਰੁਪਏ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗ ਪਿਆ ਕਿ ਜੋ ਮਰਜ਼ੀ ਕਰ ਲਓ, ਉਹ ਪੈਸੇ ਵਾਪਸ ਨਹੀਂ ਕਰੇਗਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਦੀ ਸ਼ਿਕਾਇਤ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ 'ਚ 6 ਸ਼ੂਟਰਾਂ ਦੀ ਹੋਈ ਪਛਾਣ, ਉਥੇ ਹੀ CM ਮਾਨ ਦਾ ਪੰਜਾਬੀਆਂ ਨੂੰ ਤੋਹਫਾ, ਪੜ੍ਹੋ TOP 10

ਉੱਧਰ ਦੂਜੇ ਪਾਸੇ ਥਾਣਾ ਗੜ੍ਹਸ਼ੰਕਰ ਦੇ ਐੱਸ.ਐੱਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੁਖਵਿੰਦਰ ਕੌਰ ਵਾਸੀ ਗ੍ਰੀਨ ਫੇਜ਼ ਖਰੜ (ਮੋਹਾਲੀ) ਤੇ ਜਸਵਿੰਦਰਪ੍ਰੀਤ ਸਿੰਘ ਵਾਸੀ ਪਠਲਾਵਾ (ਸ਼ਹੀਦ ਭਗਤ ਸਿੰਘ ਨਗਰ) 'ਤੇ 5.50 ਲੱਖ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਦਵਿੰਦਰ ਬੰਬੀਹਾ ਗਰੁੱਪ ਦੇ 2 ਸਾਥੀ ਚੜ੍ਹੇ ਪੁਲਸ ਦੇ ਹੱਥੇ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News