ਵਿਦੇਸ਼ ਜਾਣ ਦੀ ਬਜਾਏ ਦੇਸ਼ ''ਚ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਰੋਟੇਰੀਅਨਸ : ਵਿਜੇ ਚੋਪੜਾ

10/04/2019 3:12:54 PM

ਜਲੰਧਰ (ਰੱਤਾ)—ਰੋਟਰੀ ਕਲੱਬ ਜਲੰਧਰ ਸਿਟੀ ਵਲੋਂ ਸਥਾਨਕ ਹੋਟਲ ਵਿਚ ਆਯੋਜਿਤ ਖਾਸ ਪ੍ਰੋਗਰਾਮ ਵਿਚ ਅਜਿਹੇ ਸੀਨੀਅਰ ਨਾਗਰਿਕਾਂ ਨੂੰ ਸਨਮਾਨਤ ਕੀਤਾ ਗਿਆ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦਿਆਂ ਆਪਣੀ ਵੱਖਰੀ ਪਛਾਣ ਬਣਾਈ। ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ-3070 ਦੇ ਗਵਰਨਰ ਰੋਟੇਰੀਅਨ ਸੁਨੀਲ ਨਾਗਪਾਲ ਦੀ ਪ੍ਰਧਾਨਗੀ ਅਤੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਹਰਮਿੰਦਰ ਸਿਡਾਣਾ ਦੀ ਦੇਖ-ਰੇਖ ਵਿਚ ਹੋਏ ਪ੍ਰੋਗਰਾਮ ਵਿਚ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਮੁੱਖ ਮਹਿਮਾਨ ਸਨ। ਆਰ. ਆਈ. ਡਿਸਟ੍ਰਿਕਟ-3070 ਦੇ ਸਾਲ 2021-22 ਲਈ ਚੁਣੇ ਗਏ ਜ਼ਿਲਾ ਗਵਰਨਰ ਰੋਟੇਰੀਅਨ ਡਾ. ਯੂ. ਐੱਸ. ਘਈ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਜੀਵਨ ਵਿਚ ਸੀਨੀਅਰ ਨਾਗਰਿਕਾਂ ਦੀ ਮਹੱਤਤਾ ਬਾਰੇ ਦੱਸਿਆ।

ਮੁੱਖ ਮਹਿਮਾਨ ਸ਼੍ਰੀ ਵਿਜੇ ਚੋਪੜਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿਚ ਰੋਟੇਰੀਅਨਸ ਦੀ ਭੂਮਿਕਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਭੱਜ ਰਹੀ ਹੈ ਅਤੇ ਸਿੱਟੇ ਵਜੋਂ ਭਾਰਤ ਵਿਚ ਉਨ੍ਹਾਂ ਦੇ ਘਰਾਂ ਵਿਚ ਬਜ਼ੁਰਗ ਇਕੱਲੇ ਰਹਿ ਗਏ ਹਨ। ਸ਼੍ਰੀ ਚੋਪੜਾ ਨੇ ਕਿਹਾ ਕਿ ਰੋਟੇਰੀਅਨਸ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਜਾ ਕੇ ਸੈਮੀਨਾਰ ਕਰ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਵਿਦੇਸ਼ ਜਾਣ ਦੀ ਬਜਾਏ ਭਾਰਤ ਵਿਚ ਰਹਿ ਕੇ ਕੰਮ ਕਰਨ। ਅੰਤ ਵਿਚ ਕਲੱਬ ਵਲੋਂ ਸੀਨੀਅਰ ਨਾਗਰਿਕਾਂ ਅਤੇ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਪ੍ਰਾਜੈਕਟ ਡਾਇਰੈਕਟਰ ਰੋਟੇਰੀਅਨ ਰਜਨੀਸ਼ ਰਤਨ, ਕੁਲਵੰਤ ਸਿੰਘ, ਆਰ. ਐੱਸ. ਗਿੱਲ, ਸੀ. ਕੇ. ਕੌਲ, ਸਤੀਸ਼ ਬੀਘਾਮਲ, ਅਮਿਤ ਟੰਡਨ, ਆਸ਼ੂ ਧਵਨ, ਡਾ. ਅਮਨਪ੍ਰੀਤ ਸਿੰਘ, ਡਾ. ਐੱਚ. ਐੱਸ. ਭੂਟਾਨੀ, ਡਾ. ਨਰਿੰਦਰਪਾਲ ਸਿੰਘ ਸਣੇ ਕਈ ਮੈਂਬਰ ਮੌਜੂਦ ਸਨ।

ਪ੍ਰੋਗਰਾਮ ਵਿਚ ਸਨਮਾਨਿਤ ਹੋਣ ਵਾਲੇ ਸੀਨੀਅਰ ਨਾਗਰਿਕ
ਪੰਜਾਬੀ ਲੇਖਿਕਾ ਅਤੇ ਨਾਵਲਿਸਟ

ਪੰਜਾਬੀ ਵਿਚ 20 ਕਿਤਾਬਾਂ ਅਤੇ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਨੂੰ ਪੰਜਾਬੀ ਵਿਚ ਟਰਾਂਸਲੇਟ ਕਰਨ ਲਈ ਪੰਜਾਬੀ ਲੇਖਿਕ ਅਤੇ ਨਾਵਲਿਸਟ ਚੰਦਨ ਨੇਗੀ ਨੂੰ ਰੋਟਰੀ ਵਲੋਂ ਸਨਮਾਨਤ ਕੀਤਾ ਗਿਆ।

ਕਮਾਂਡੈਂਟ ਬੀ. ਐੱਸ. ਐੱਫ.
ਪ੍ਰੈਜ਼ੀਡੈਂਟ ਪੁਲਸ ਮੈਡਲ ਹਾਸਲ ਕਰਨ ਵਾਲੇ ਕਮਾਂਡੈਂਟ ਐੱਚ. ਡੀ. ਐੱਸ. ਰਾਏ ਨੂੰ ਵਾਹਗਾ ਬਾਰਡਰ 'ਤੇ ਵਿਜ਼ਿਟਰ ਗੈਲਰੀ ਸਹੀ ਢੰਗ ਨਾਲ ਚਲਾਉਣ ਲਈ ਰੋਟਰੀ ਨੇ ਸਨਮਾਨਤ ਕੀਤਾ।

ਰਿਟਾਇਰਡ ਮੇਜਰ ਜਨਰਲ
ਕੈਂਸਰ ਸਰਜਰੀ ਦੇ ਖੇਤਰ ਵਿਚ ਆਪਣਾ ਅਹਿਮ ਯੋਗਦਾਨ ਦੇ ਕੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਅਤੇ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਿਟਾ. ਮੇਜਰ ਜਨਰਲ ਡਾ. ਐੱਲ. ਐੱਸ. ਵੋਹਰਾ ਨੂੰ ਰੋਟਰੀ ਨੇ ਸਨਮਾਨਤ ਕੀਤਾ।

ਇੰਜੀਨੀਅਰ
ਖੂਨ ਦੀ ਕਮੀ ਨਾਲ ਪੀੜਤ (ਥੈਲੇਸੀਮਿਕ) ਬੱਚਿਆਂ ਲਈ ਪਿਛਲੇ 25 ਸਾਲਾਂ ਤੋਂ ਲਗਾਤਾਰ ਕੰਮ ਕਰਨ ਲਈ ਇੰਜੀਨੀਅਰ ਟੀ. ਐੱਸ. ਭਾਟੀਆ ਨੂੰ ਰੋਟਰੀ ਨੇ ਸਨਮਾਨਤ ਕੀਤਾ।

ਵਿਗਿਆਨੀ
ਕੌਮੀ, ਕੌਮਾਂਤਰੀ ਮੈਗਜ਼ੀਨਾਂ ਵਿਚ ਕੀਟ ਵਿਗਿਆਨ ਸਬੰਧੀ ਅਣਗਿਣਤ ਖੋਜ ਪੇਪਰ ਪ੍ਰਕਾਸ਼ਿਤ ਕਰਵਾਉਣ ਵਾਲੇ ਕੀਟ ਵਿਗਿਆਨ ਦੇ ਖੇਤਰ ਵਿਚ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਡਾ. ਓਪਿੰਦਰ ਕੌਲ ਨੂੰ ਰੋਟਰੀ ਨੇ ਸਨਮਾਨਿਤ ਕੀਤਾ। ਮਿਹਨਤੀ ਤੇ ਈਮਾਨਦਾਰ ਪੰਜਾਬ ਐਂਡ ਸਿੰਧ ਬੈਂਕ 'ਚ ਆਪਣੀ ਪੂਰੀ ਨੌਕਰੀ ਦੌਰਾਨ ਈਮਾਨਦਾਰੀ ਅਤੇ ਕੰਮ ਪ੍ਰਤੀ ਜਜ਼ਬੇ ਲਈ ਜਾਣੇ ਜਾਂਦੇ ਅਮਰੀਕ ਸਿੰਘ ਨੂੰ ਰੋਟਰੀ ਨੇ ਸਨਮਾਨਿਤ ਕੀਤਾ।


Shyna

Content Editor

Related News