ਬਲਾਚੌਰ ਦੀ ਸੰਗਤ ਵਲੋਂ ਕਰੀਬ 200 ਕੁਇੰਟਲ ਕਣਕ ਤਖਤ ਸ਼੍ਰੀ ਕੇਸਗੜ ਸਾਹਿਬ ਭੇਜੀ ਗਈ

05/19/2020 2:58:19 PM

ਬਲਾਚੌਰ(ਜੋਬਨਪ੍ਰੀਤ) - ਕੋਰਨਾ ਦੇ ਸਮੇਂ ਤੋਂ ਗੁਰੂਦੁਆਰਾ ਸਾਹਿਬ ਤੋਂ ਲੰਗਰ ਤਿਆਰ ਕਰਕੇ ਲੱਖਾ ਦੀ ਗਿਣਤੀ ਵਿਚ ਲੋਕਾਂ ਤੱਕ ਪਹੁੰਚਇਆ ਗਿਆ । ਗੁਰਦੁਆਰਾ ਸਾਹਿਬ ਵਿਖੇ ਕਣਕ ਦੀ ਕਮੀ ਨਾ ਆਵੇ ਇਸ ਲਈ ਐਸ.ਜੀ.ਪੀ.ਸੀ. ਪਰਧਾਨ ਵਲੋਂ ਸੰਗਤ ਨੂੰ ਅਪੀਲ ਕੀਤੀ ਗਈ ਸੀ ਕਿ ਸੰਗਤ ਵਲੋਂ ਕਣਕ ਨੇੜਲੇ ਗੁਰੂਦੁਆਰਾ ਸਾਹਿਬ ਵਿਚ ਪਹੁੰਚਾਈ ਜਾਵੇ। ਇਸੇ ਲੜੀ ਤਹਿਤ ਅੱਜ ਨਵਾਂਸ਼ਹਿਰ ਦੇ ਹਲਕਾ ਬਲਾਚੌਰ ਦੇ ਲੋਕਾ ਵਲੋਂ 200 ਕੁਵਿੰਟਲ ਕਣਕ ਦਾ ਟਰੱਕ ਰਮਨ ਦੀਪ ਸਿੰਘ ਥਿਆੜਾ , ਵਾਇਸ ਪ੍ਰਧਾਨ ਐਸ.ਜੀ.ਪੀ.ਸੀ. ਗੁਰਬਖਸ਼ ਖਾਲਸਾ ਦੀ ਅਗਵਾਈ ਹੇਠ ਪਿੰਡ ਛਦੌੜੀ ਤੋਂ ਤਖਤ ਸ਼੍ਰੀ ਕੇਸਗੜ ਸਾਹਿਬ ਲਈ ਰਵਾਨਾ ਕੀਤਾ ਗਿਆ । ਇਸ ਮੌਕੇ 'ਤੇ ਬਲਾਚੌਰ ਦੇ ਸੀਨਿਅਰ ਅਕਾਲੀ ਲੀਡਰ ਬ੍ਰਗੇਡਿਅਰ ਰਾਜ ਕੁਮਾਰ , ਬੀਬੀ ਸੁਨੀਤਾ , ਰਾਜਵਿੰਦਰ ਲੱਕੀ ਅਤੇ ਹੋਰ ਨੇੜਲੇ ਪਿੰਡ ਵਾਸੀ ਮੌਜੂਦ ਸਨ । ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਆਉਂਦੇ ਦਿਨਾ ਵਿਚ ਵਿਧਾਨ ਸਭਾ ਹਲਕਾ ਨਵਾਸ਼ਹਿਰ ਦੀ ਸੰਗਤ ਵਲੋਂ ਵੀ ਇਸੇ ਤਰ੍ਹਾਂ ਕਣਕ ਦਾ ਟਰੱਕ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ ਵੀ ਭੇਜਿਆ ਜਾਵੇਗਾ । ਇਸ ਮੌਕੇ ਤੇ ਸਵਰਗਵਾਸੀ ਸਰਦਾਰ ਰੇਸ਼ਮ ਸਿੰਘ ਥਿਆੜਾ ਦੇ ਸਪੁੱਤਰ ਰਮਨਦੀਪ ਸਿੰਘ ਥਿਆੜਾ ਨੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਅੱਗੇ ਵੀ ਸਿੱਖ ਸੰਗਤ ਇਸੇ ਤਰ੍ਹਾਂ ਗੁਰੂਦੁਆਰਾ ਸਾਹਿਬ ਲਈ ਕਣਕ ਅਤੇ ਹੋਰ ਰਸਦ ਭੇਜਦੀ ਰਹੇਗੀ ਤਾਂ ਜੋ ਸੰਗਤਾਂ ਲਈ ਲੰਗਰ ਨਿਰੰਤਰ ਚਲਦੇ ਰਹਿਣ ।  ਇਸ ਮੌਕੇ ਗੁਰਬਖਸ਼ ਸਿੰਘ ਖਾਲਸਾ ਨੇ ਵੀ ਇਲਾਕੇ ਦੀ ਸੰਗਤ ਦਾ ਧੰਨਵਾਦ ਕੀਤਾ । 

 

Harinder Kaur

This news is Content Editor Harinder Kaur