ਸਕੂਲ ਗਈ 7ਵੀਂ ਜਮਾਤ ਦੀ ਵਿਦਿਆਰਥਣ ਅਗਵਾ, ਕੇਸ ਦਰਜ

07/26/2022 1:23:56 PM

ਜਲੰਧਰ (ਵਰੁਣ)– ਮੁਹੱਲਾ ਸੋਢਲ ਨਿਵਾਸੀ 7ਵੀਂ ਜਮਾਤ ਦੀ ਵਿਦਿਆਰਥਣ ਦੇ ਅਚਾਨਕ ਗਾਇਬ ਹੋਣ ’ਤੇ ਥਾਣਾ ਨੰਬਰ 8 ਦੀ ਪੁਲਸ ਨੇ ਇਕ ਨੌਜਵਾਨ ’ਤੇ ਅਗਵਾ ਦਾ ਕੇਸ ਦਰਜ ਕੀਤਾ ਹੈ। ਕੇਸ ਦਰਜ ਕਰਨ ਤੋਂ ਬਾਅਦ ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਹੜਾ ਕਿ ਆਪਣੇ ਘਰੋਂ ਫ਼ਰਾਰ ਹੈ।

ਇਹ ਵੀ ਪੜ੍ਹੋ: ਏਜੰਟਾਂ ਦੇ ਮੱਕੜਜਾਲ ਤੋਂ ਬਚੋ, ਵਿਆਹ-ਸ਼ਾਦੀ ਲਈ ਸਿਰਫ 1000 ਰੁਪਏ ’ਚ ਦਿੱਤਾ ਜਾ ਰਿਹੈ ਸ਼ਰਾਬ ਪਰੋਸਣ ਦਾ ਲਾਇਸੈਂਸ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ ਉਸਦੀ ਧੀ 2 ਜੁਲਾਈ ਨੂੰ ਸਵੇਰੇ ਸਾਢੇ 7 ਵਜੇ ਘਰੋਂ ਸੋਢਲ ਰੋਡ ’ਤੇ ਸਥਿਤ ਸਕੂਲ ’ਚ ਪੜ੍ਹਨ ਲਈ ਗਈ ਸੀ ਪਰ ਛੁੱਟੀ ਤੋਂ ਬਾਅਦ ਘਰ ਨਹੀਂ ਮੁੜੀ। ਉਦੋਂ ਤੋਂ ਉਹ ਆਪਣੀ ਧੀ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਦੇ ਘਰ ਭਾਲ ਕਰਦੇ ਰਹੇ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਯੂ. ਪੀ. ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਵੀ ਸੰਪਰਕ ਕੀਤਾ ਪਰ ਉਨ੍ਹਾਂ ਦੀ ਧੀ ਉੱਥੇ ਵੀ ਨਹੀਂ ਗਈ।

ਵਿਦਿਆਰਥਣ ਦੇ ਪਿਤਾ ਨੇ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਉਸਨੂੰ ਸ਼ੱਕ ਹੈ ਕਿ ਉਸ ਨਾਲ ਫ਼ੈਕਟਰੀ ’ਚ ਕੰਮ ਕਰਨ ਵਾਲਾ ਰਾਮੂ ਪੁੱਤਰ ਲਾਲ ਬਹਾਦਰ ਨਿਵਾਸੀ ਯੂ. ਪੀ. ਉਸਦੀ ਧੀ ਨੂੰ ਅਗਵਾ ਕਰ ਕੇ ਲੈ ਗਿਆ ਹੈ। ਪੁਲਸ ਨੇ ਰਾਮੂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੁਲਜ਼ਮ ਦੇ ਘਰ ਸਮੇਤ ਕਈ ਟਿਕਾਣਿਆਂ ’ਤੇ ਵੀ ਛਾਪਾ ਮਾਰਿਆ ਪਰ ਉਹ ਨਹੀਂ ਮਿਲਿਆ।

ਇਹ ਵੀ ਪੜ੍ਹੋ: ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼

ਥਾਣਾ ਇੰਚਾਰਜ ਸੁਖਬੀਰ ਸਿੰਘ ਨੇ ਕਿਹਾ ਕਿ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਨਾਬਾਲਗਾ ਨੂੰ ਸਹੀ ਸਲਾਮਤ ਬਰਾਮਦ ਕਰ ਕੇ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਾਵੇਗਾ।


Anuradha

Content Editor

Related News