‘ਆਪ’ ਦੀਆਂ ਮੁਸ਼ਕਿਲਾਂ ਵਧੀਆਂ : ਸਰਕਾਰੀ ਬੱਸਾਂ ਨੂੰ ਉਧਾਰ ਡੀਜ਼ਲ ਦੇਣ ਤੋਂ ‘ਇਨਕਾਰ’, ਯਾਤਰੀ ਪ੍ਰੇਸ਼ਾਨ

04/21/2022 3:43:58 PM

ਜਲੰਧਰ (ਪੁਨੀਤ)–ਸਰਕਾਰ ਆਰਥਿਕ ਤੰਗੀ ’ਚੋਂ ਗੁਜ਼ਰ ਰਹੀ ਹੈ, ਜਦਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਵੱਲੋਂ ਉਂਗਲੀਆਂ ’ਤੇ ਕਮਾਈ ਦੇ ਸਾਧਨ ਗਿਣਵਾਏ ਜਾ ਰਹੇ ਸਨ। ਹੁਣ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਸਰਕਾਰ ਚਲਾਉਣ ਵਿਚ ‘ਆਪ’ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ ਅਤੇ ਵਿਭਾਗ ਨੂੰ ਫੰਡ ਜਾਰੀ ਨਹੀਂ ਹੋ ਰਹੇ। ਇਸੇ ਲੜੀ ’ਚ ਅੱਜ ਪ੍ਰਾਈਵੇਟ ਪੰਪ ਵੱਲੋਂ ਸਰਕਾਰੀ ਬੱਸਾਂ ਨੂੰ ਡੀਜ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਯਾਤਰੀਆਂ ਨੂੰ ਕਈ ਘੰਟਿਆਂ ਤੱਕ ਕਾਊਂਟਰਾਂ ’ਤੇ ਬੱਸਾਂ ਦੀ ਉਡੀਕ ਕਰਦਿਆਂ ਪ੍ਰੇਸ਼ਾਨੀ ਝੱਲਣੀ ਪਈ।

ਪੰਜਾਬ ਰੋਡਵੇਜ਼ ਦੇ ਜਲੰਧਰ ਦੇ ਡਿਪੂਆਂ ਵੱਲੋਂ ਪੀ. ਏ. ਪੀ. ਚੌਕ ਦੇ ਨੇਡ਼ਿਓਂ ਉਧਾਰ ਡੀਜ਼ਲ ਪੁਆ ਕੇ ਪੰਪ ਚਲਾਇਆ ਜਾ ਰਿਹਾ ਹੈ। ਨਾਂ ਨਾ ਛਾਪਣ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲਾ ਭੁਗਤਾਨ 50 ਲੱਖ ਤੋਂ ਜ਼ਿਆਦਾ ਹੋਣ ਕਾਰਨ ਪੰਪ ਵੱਲੋਂ ਪਿਛਲੇ ਕਈ ਦਿਨਾਂ ਤੋਂ ਡੀਜ਼ਲ ਦੀ ਸਪਲਾਈ ਰੋਕਣ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ ਪਰ ਡਿਪੂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਅੱਜ ਦੁਪਹਿਰ ਲਗਭਗ 1 ਵਜੇ ਉਕਤ ਪੰਪ ਵੱਲੋਂ ਸਰਕਾਰੀ ਬੱਸਾਂ ਨੂੰ ਉਧਾਰ ਵਿਚ ਡੀਜ਼ਲ ਦੇਣ ਤੋਂ ਇਨਕਾਰ ਕਰ ਿਦੱਤਾ ਗਿਆ। ਸੀਨੀਅਰ ਅਧਿਕਾਰੀਆਂ ਤੱਕ ਗੱਲ ਪਹੁੰਚੀ ਤਾਂ ਪੰਪ ਮਾਲਕ ਨਾਲ ਗੱਲ ਕਰ ਕੇ ਜਲਦ ਭੁਗਤਾਨ ਦਾ ਭਰੋਸਾ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਕੋਈ ਗੱਲ ਨਹੀਂ ਬਣੀ। ਗੱਲ ਨਾ ਬਣਦੀ ਦੇਖ ਆਖਿਰ ਅਧਿਕਾਰੀ ਪੰਪ ’ਤੇ ਆਏ ਅਤੇ 2 ਘੰਟੇ ਤੋਂ ਬਾਅਦ ਡੀਜ਼ਲ ਦੀ ਸਪਲਾਈ ਸ਼ੁਰੂ ਹੋ ਸਕੀ। ਜੇਕਰ ਆਉਣ ਵਾਲੇ ਿਦਨਾਂ ’ਚ ਸਮੇਂ ’ਤੇ ਪੇਮੈਂਟ ਨਾ ਹੋਈ ਤਾਂ ਸਪਲਾਈ ਕਦੇ ਵੀ ਰੁਕ ਸਕਦੀ ਹੈ।


Manoj

Content Editor

Related News