''ਆਪ'' ਨੇ ਬਿਜਲੀ ਬਿੱਲ ਸਾੜ ਕੇ ਕਾਂਗਰਸ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ

04/16/2021 4:45:19 PM

ਗੜ੍ਹਦੀਵਾਲਾ (ਜਤਿੰਦਰ)- ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮਹਿੰਗੀ ਬਿਜਲੀ ਖ਼ਿਲਾਫ਼ ਚਲਾਏ ਬਿਜਲੀ ਅੰਦੋਲਨ ਤਹਿਤ 'ਆਪ' ਦਸੂਹਾ ਦੀ ਟੀਮ ਕੰਢੀ ਇਲਾਕੇ ਦੇ ਪਿੰਡ ਮੱਕੋਵਾਲ ਵਿਖੇ ਪਹੁੰਚੀ ਜਿੱਥੇ ਆਪ ਦੇ ਸਰਕਲ ਇੰਚਾਰਜ ਰਮਨ ਕਾਂਤ ਦੀ ਅਗਵਾਈ ਵਿਚ ਬਿਜਲੀ ਦੇ ਬਿੱਲਾਂ ਨੂੰ ਅੱਗ ਲਗਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਇਸ ਸਮੇਂ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ 'ਆਪ' ਅਤੇ ਕੰਢੀ ਦੇ ਬਲਾਕ ਪ੍ਰਧਾਨ ਮਾਸਟਰ ਸੁਰਜੀਤ ਸਿੰਘਵਿਸ਼ੇਸ਼ ਤੋਰ ਤੇ ਹਾਜਰ ਹੋਏ ਇਸ ਸਮੇ ਘੁੰਮਣ ਤੇ ਮਾਸਟਰ ਸੁਰਜੀਤ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਹਿੰਗੀ ਬਿਜਲੀ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਹੋਰ ਬਿਜਲੀ ਮਹਿੰਗੀ ਕਰ ਰਹੇ ਨੇ ਜਦ ਕਿ ਪੰਜਾਬ ਦੇ ਵਿੱਚ ਬਿਜਲੀ ਪੈਦਾ ਹੁੰਦੀ ਹੈ ਉਸ ਦੇ ਬਾਵਜੂਦ ਵੀ ਮਹਿੰਗੀ ਬਿਜਲੀ ਮਿਲ ਰਹੀ ਹੈ ਜਦਕਿ ਦਿੱਲੀ ਸਰਕਾਰ ਮੁੱਲ ਬਿਜਲੀ ਲੈ ਕੇ ਸਸਤੀ ਬਿਜਲੀ ਦੇ ਰਹੀ ਹੈ ਇਸ ਕਰਕੇ ਪੰਜਾਬ ਵਿਚ 'ਆਪ' ਦੀ ਸਰਕਾਰ ਇਸ ਵਾਰ ਬਨਣੀ ਤੈਅ ਹੈ ਅਤੇ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਵੇਗੀ, ਜਿਸ ਵਾਸਤੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਇਸ ਸਮੇਂ ਸੋਨੂੰ ਮੱਕੋਵਾਲ,ਰਾਜੇਸ਼ ਕੁਮਾਰ ਬਿੱਟੂ ਸਰਕਲ ਇੰਚਾਰਜ,ਸਤਪਾਲ ਸਿੰਘ ਦੁਲਮੀਵਾਲ,ਹਰਵਿੰਦਰ ਸਿੰਘ ਕਾਹਲੋਂ,ਜਗਦੀਪ ਸਿੰਘ,ਮਨਜਿੰਦਰ ਸਿੰਘ,ਸੰਨੀ ਮੱਕੋਵਾਲ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ : ਦਾਜ ’ਚ ਕਾਰ ਨਾ ਲਿਆਉਣ ’ਤੇ ਸਹੁਰਿਆਂ ਨੇ ਵਿਖਾਏ ਤੇਵਰ, ਗਰਭਵਤੀ ਨੂੰਹ ਨੂੰ ਕੀਤਾ ਹਾਲੋ-ਬੇਹਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri