ਟਾਇਰ ਫੱਟਣ ਕਾਰਨ ਸ਼ਰਾਬ ਨਾਲ ਭਰਿਆ ਟਰੱਕ ਪਲਟਿਆ

09/29/2020 3:49:54 PM

ਜਲੰਧਰ (ਸੁਨੀਲ ਮਹਾਜਨ)-ਜਲੰਧਰ ਦੇ ਕਸਬਾ ਆਦਮਪੁਰ ਦੇ ਕੋਲ ਦੇਰ ਰਾਤ ਸ਼ਰਾਬ ਨਾਲ ਭਰਿਆ ਟਰੱਕ ਦਾ ਟਾਇਰ ਫੱਟਣ ਦੇ ਕਾਰਨ ਪਲਟ ਗਿਆ। ਜਿਸ 'ਚ 800 ਪੇਟੀਆਂ ਸ਼ਰਾਬ ਦੀਆਂ ਸਨ ਜੋ ਸੜਕ 'ਤੇ ਖਿਲਰ ਗਈਆਂ। ਪੁਲਸ ਨੇ ਬੈਰੀਗੇਟ ਲਗਾ ਕੇ ਟਰੱਕ ਨੂੰ ਸਾਈਡ 'ਤੇ ਕਰਕੇ ਟ੍ਰੈਫਿਕ ਸ਼ੁਰੂ ਕਰਵਾਇਆ।

PunjabKesari
ਕਿਸ਼ਨਗੜ੍ਹ 'ਚ ਆਦਮਪੁਰ ਸ਼ਰਾਬ ਨਾਲ ਭਰੇ ਟਰੱਕ ਦਾ ਟਾਇਰ ਫੱਟਣ ਨਾਲ ਪਲਟ ਗਿਆ ਇਸ ਹਾਦਸੇ ਕਾਰਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪਰ ਟਰੱਕ 'ਚ ਭਰੀ ਸ਼ਰਾਬ ਸੜਕ 'ਤੇ ਖਿਲਰ ਗਈ। ਰਸਤੇ 'ਚ ਆਉਂਦੇ-ਜਾਂਦੇ ਲੋਕ ਸ਼ਰਾਬ ਆਪਣੇ ਵਾਹਨਾਂ 'ਚ ਰੱਖ ਕੇ ਲੈ ਗਏ। ਇਕ ਤਸਵੀਰ 'ਚ ਦੋ ਸਕੂਟਰੀ ਸਵਾਰ ਲੋਕ ਜਦੋਂ ਸ਼ਰਾਬ ਨਾਲ ਭਰੀ ਪੇਟੀ ਲਿਜਾਣ ਲੱਗੇ ਤਾਂ ਟਰੱਕ ਡਰਾਈਵਰ ਨੇ ਉਨ੍ਹਾਂ ਨੂੰ ਲਿਜਾਣ ਤੋਂ ਰੋਕ ਦਿੱਤਾ। ਸਕੂਟਰੀ ਸਵਾਰ ਕੈਮਰੇ ਤੋਂ ਬੱਚਦੇ ਹੋਏ ਉਥੋਂ ਨਿਕਲ ਗਏ। ਪੁਲਸ ਨੇ ਟਰੱਕ ਸਾਈਡ 'ਤੇ ਕਰਵਾ ਕੇ ਟ੍ਰੈਫਿਕ ਦੁਬਾਰਾ ਸ਼ੁਰੂ ਕਰਵਾਇਆ। ਟਰੱਕ ਡਰਾਈਵਰ ਨੇ ਦੱਸਿਆ ਕਿ ਕਿਸ਼ਨਗੜ੍ਹ ਤੋਂ ਆਦਮਪੁਰ ਜਾ ਰਿਹਾ ਸੀ ਕਿ ਇਕ ਗੱਡੀ ਨੇ ਸਾਈਡ ਮਾਰੀ ਜਿਸ ਦੌਰਾਨ ਟਰੱਕ ਪਲਟ ਗਿਆ।

PunjabKesari
ਡੀ ਐੱਸ ਪੀ ਆਦਮਪੁਰ ਐੱਚ ਐੱਸ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 800 ਪੇਟੀ ਸ਼ਰਾਬ ਨਾਲ ਭਰਿਆ ਟਰੱਕ ਟਾਇਰ ਫੱਟਣ ਕਾਰਨ ਪਲਟ ਗਿਆ ਸੀ, ਜੋ ਆਦਮਪੁਰ ਹੁੰਦੇ ਹੋਏ ਹੁਸ਼ਿਆਰਪੁਰ ਜਾ ਰਿਹਾ ਸੀ। ਐਕਸਾਈਜ਼ ਵਿਭਾਗ ਨੂੰ ਬੁਲਾਇਆ ਗਿਆ ਹੈ। ਬੈਰੀਗੇਟ ਲਗਾ ਕੇ ਟ੍ਰੈਫਿਕ ਸੂਚਾਰੂ ਢੰਗ ਨਾਲ ਚਲਾਇਆ ਗਿਆ।  


Aarti dhillon

Content Editor

Related News