ਕਿਰਪਾ ਗੇਟ ਵਿਖੇ ਪਾਜ਼ੇਟਿਵ ਪਾਏ ਗਏ ਵਿਅਕਤੀ ਉਪਰੰਤ ਸਿਹਤ ਵਿਭਾਗ ਨੇ ਕੀਤਾ ਸਰਵੇ

07/27/2020 11:48:25 PM

ਨਵਾਂਸ਼ਹਿਰ, (ਤ੍ਰਿਪਾਠੀ,ਮਨੋਰੰਜਨ)- ਨਵਾਂਸ਼ਹਿਰ ਦੇ ਮੁਹੱਲਾ ਕਿਰਪਾ ਗੇਟ ਵਿਖੇ ਮਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਚੱਲਦੇ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਚੇਨ ਨੂੰ ਤੋਡ਼ਨ ਲਈ ਮੁਹੱਲੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਦੀ ਭਾਲ ’ਚ ਸਰਵੇ ਕੀਤਾ। ਜਾਣਕਾਰੀ ਦਿੰਦੇ ਸੀਨੀਅਰ ਮੈਡੀਕਲ ਅਫਸਰ ਡਾ.ਹਰਵਿੰਦਰ ਸਿੰਘ ਅਤੇ ਬੀ.ਈ.ਈ. ਤਰਸੇਮ ਲਾਲ ਨੇ ਦੱਸਿਆ ਕਿ ਉਪਰੋਕਤ ਮੁਹੱਲੇ ’ਚ ਕੋਵਿਡ- 19 ਤਹਿਤ ਮਰੀਜ਼ ਆੳਣ ’ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੁਹੱਲੇ ਤੋਂ ਇਲਾਵਾ ਆਲੇ-ਦੁਆਲੇ ਦੇ ਖੇਤਰ ’ਚ ਵੀ ਸਰਵੇ ਕੀਤਾ ਗਿਆ ਹੈ। ਜਿਸਦੇ ਅਾਧਾਰ ’ਤੇ ਵਿਭਾਗ ਵੱਲੋਂ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਐੱਲ.ਐੱਚ.ਵੀ. ਬਲਵਿੰਦਰ ਕੌਰ, ਰਿੰਪੀ ਸਹੋਤਾ, ਮਨਜੀਤ ਕੌਰ, ਸੋਨੀਆ, ਪਰਮਜੀਤ ਸਿੰਘ ਏ.ਐੱਸ.ਆਈ., ਦਲਵੀਰ ਸਿੰਘ, ਗੁਰਬਖਸ਼ ਸਿੰਘ ਆਦਿ ਮੌਜੂਦ ਸਨ।


Bharat Thapa

Content Editor

Related News