ਟਾਂਡਾ ਦੇ ਪਿੰਡ ਲੋਧੀਚੱਕ ਵਾਸੀ ਵਿਆਕਤੀ ਦਾ ਕੋਰੋਨਾ ਟੈਸਟ ਆਇਆ ਪਾਜ਼ੇਟਿਵ

07/26/2020 6:36:17 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ, ਕੁਲਦੀਸ਼,ਮੋਮੀ ) - ਟਾਂਡਾ ਦੇ ਪਿੰਡ ਲੋਧੀਚੱਕ ਵਿਚ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ | ਲੁਧਿਆਣਾ ਵਿਚ ਨੌਕਰੀ  ਕਰਨ  ਵਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਨਿਕਲਿਆ ਹੈ | ਇਸ ਦੀ ਪੁਸ਼ਟੀ ਕਰਦੇ ਕੋਵਿਡ-19 ਇੰਚਾਰਜ ਡਾ. ਕੇ.ਆਰ. ਬਾਲੀ ਨੇ ਦੱਸਿਆ ਕਿ 32   ਵਰ੍ਹਿਆਂ ਦੇ ਇਸ ਮਰੀਜ਼ ਨੇ 24 ਜੁਲਾਈ ਨੂੰ  ਸਰਕਾਰੀ ਹਸਪਤਾਲ ਵਿਚ ਰੁਟੀਨ ਸੈਂਪਲਿੰਗ ਦੌਰਾਨ  ਕੋਰੋਨਾ ਦਾ ਟੈਸਟ ਕਰਵਾਇਆ ਸੀ ਜੋ ਪਾਜ਼ੇਟਿਵ ਆਇਆ ਹੈ | ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਆਉਣ ਤੋਂ ਬਾਅਦ ਐੱਸ.ਐੱਮ.ਓ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਰੀਜ਼ ਨੂੰ ਅੱਜ ਰਿਆਤ ਬਾਹਰਾ ਇਕਾਂਤਵਾਸ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ |

ਉਨ੍ਹਾਂ ਦੱਸਿਆ ਕਿ ਇਸ ਦਿਨ ਦੀਆ ਬਾਕੀ 9 ਟੈਸਟਾਂ ਦੀਆਂ ਰਿਪੋਰਟਾਂ ਨੇਗਟਿਵ ਆਈਆਂ ਹਨ | ਉਨ੍ਹਾਂ ਦੱਸਿਆ ਕਿ ਬੁੱਢੀਪਿੰਡ ਦੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਜੀਆ ਸਮੇਤ 25 ਜੁਲਾਈ ਨੂੰ ਲਏ 16  ਟੈਸਟਾਂ ਦੇ ਰਿਪੋਰਟ ਆਉਣੀ ਅਜੇ ਬਾਕੀ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਤੋਂ  ਘਬਰਾਉਣ ਦੀ ਨਹੀਂ ਬਲਕਿ  ਸਰਕਾਰ ਵੱਲੋ ਜਾਰੀ ਹਦਾਇਤਾਂ ਦਾ ਪਾਲਣ ਕਰਨ ਦੀ ਪ੍ਰੇਰਨਾ ਦਿੰਦੇ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਰੱਖਣ ਦੀ ਪ੍ਰੇਰਨਾ ਦਿੱਤੀ |

Harinder Kaur

This news is Content Editor Harinder Kaur