ਜਲੰਧਰ: 10 ਕੁਇੰਟਲ ਸਰੀਏ ਨਾਲ ਲੱਦਿਆ ਘੋੜਾ ਫੁੱਟਬਾਲ ਚੌਂਕ ਨੇੜੇ ਹੋਇਆ ਬੇਹੋਸ਼

06/11/2022 6:23:04 PM

ਜਲੰਧਰ (ਸੋਨੂੰ)- ਪੰਜਾਬ ਦੇ ਪੂਰੇ ਉੱਤਰ ਭਾਰਤ ਵਿੱਚ ਭਿਆਨਕ ਗਰਮੀ ਪੈਣ ਦੇ ਕਾਰਨ ਜਿੱਥੇ ਲੋਕਾਂ ਦਾ ਬੁਰਾ ਹਾਲ ਹੈ, ਉਥੇ ਹੀ ਜੀਵ ਜੰਤੂਆਂ ਦਾ ਵੀ ਗਰਮੀ ਨਾਲ ਬੁਰਾ ਹਾਲ ਹੈ। ਜਲੰਧਰ ਵਿੱਚ ਗਰਮੀ ਕਰਕੇ ਜਿੱਥੇ ਆਮ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ, ਉਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਜਾਨਵਰਾਂ 'ਤੇ ਵੀ ਤਰਸ ਨਹੀਂ ਖਾਂਦੇ। ਜਲੰਧਰ ਦੇ ਫੁੱਟਬਾਲ ਚੌਂਕ ਕੋਲ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਜਿੱਥੇ ਘੋੜੇ ਦੇ ਪਿੱਛੇ 10 ਕੁਇੰਟਲ ਤੋਂ ਵੀ ਜ਼ਿਆਦਾ ਸਰੀਆ ਲੱਦਿਆ ਹੋਇਆ ਸੀ ਅਤੇ ਇਨੀ ਗਰਮੀ ਦੇ ਕਰਕੇ ਘੋੜਾ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਗਿਆ। 10 ਕੁਇੰਟਲ ਤੋਂ ਵੀ ਵਾਧੂ ਸਰੀਆ ਲੱਦੇ ਗਏ ਘੋੜੇ ਨੂੰ ਚਾਬੁਕ ਨਾਲ ਮਾਰਦੇ ਹੋਏ ਗਰਮੀ ਦੇ ਬੁਰੇ ਹਾਲ ਨਾਲ ਘੋੜਾ ਬੇਹੋਸ਼ ਹੋ ਕੇ ਸੜਕ 'ਤੇ ਡਿੱਗਿਆ।

PunjabKesari

ਇਸ ਦੌਰਾਨ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਵੱਲੋਂ ਪੁਲਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਇਸ ਮੌਕੇ 'ਤੇ ਪਹੁੰਚੀ ਪੁਲਸ ਨੇ ਘੋੜਾ ਅਤੇ ਸਾਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਥੇ ਹੀ ਨਿੱਜੀ ਸੰਸਥਾ ਦੀ ਮਹਿਲਾ ਜਸਮੀਤ ਨੇ ਦੱਸਿਆ ਕਿ 10 ਕੁਇੰਟਲ ਤੋਂ ਵੀ ਜ਼ਿਆਦਾ ਸਰੀਆ ਘੋੜੇ 'ਤੇ ਲੱਦ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਇੰਨੀ ਗਰਮੀ ਕਾਰਨ ਇਕ ਪਾਸੇ ਆਮ ਇਨਸਾਨ ਏ. ਸੀ. ਵਿਚੋਂ ਨਹੀਂ ਨਿਕਲਦਾ, ਉੱਥੇ ਹੀ ਇਕ ਘੋੜੇ ਦੇ ਮਾਲਕ ਨੇ ਘੋੜੇ ਨਾਲ ਬਦਸਲੂਕੀ ਕਰਦੇ ਹੋਏ ਕਿੰਨਾ ਵਜ਼ਨ ਲਾ ਦਿੱਤਾ ਕਿ ਘੋੜਾ ਸੜਕ 'ਚ ਹੀ ਬੇਹੋਸ਼ ਹੋ ਗਿਆ। ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਘੋੜੇ ਅਤੇ ਸਾਮਾਨ ਨੂੰ ਫਿਲਹਾਲ ਥਾਣੇ ਲਿਜਾਇਆ ਜਾ ਰਿਹਾ ਹੈ। ਤਫ਼ਤੀਸ਼ ਦੌਰਾਨ ਜੋ ਗੱਲ ਸਾਹਮਣੇ ਆਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ । 

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

PunjabKesari
ਘੋੜੇ ਦੇ ਮਾਲਕ ਨਾਲ ਜਦ ਗੱਲਬਾਤ ਕੀਤੀ ਪਹਿਲਾ ਕਿਹਾ ਕਿ ਤਿੰਨ ਰੇੜ੍ਹੀਆਂ ਉਤੇ ਸੱਤ-ਅੱਠ ਕੁਇੰਟਲ ਸਰੀਆਂ ਲੱਦਿਆ ਗਿਆ ਸੀ ਅਤੇ ਉਨ੍ਹਾਂ ਦਾ ਇਕ ਬਿੱਲ ਬਣਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਵੱਲੋਂ ਆਪਣੀ ਗਲਤੀ ਮੰਨ ਲਈ ਗਈ ਅਤੇ ਕਿਹਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ ਦੇ ਪ੍ਰਾਈਵੇਟ ਸਕੂਲਾਂ ਵਿਰੁੱਧ ਜ਼ਿਲ੍ਹਾ ਰੈਗੂਲੇਟਰੀ ਬਾਡੀ ਦੀ ਵੱਡੀ ਕਾਰਵਾਈ, ਜਾਰੀ ਕੀਤਾ ਨੋਟਿਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News