ਨਸ਼ੇ ਵਾਲੇ ਪਾਊਡਰ ਸਣੇ ਇਕ ਕਾਬੂ

10/15/2019 7:34:25 PM

ਨੰਗਲ, (ਗੁਰਭਾਗ ਸਿੰਘ)- ਨਵਾਂ ਨੰਗਲ ਪੁਲਸ ਵੱਲੋਂ ਇਕ ਵਿਅਕਤੀ ਨੂੰ ਨਸ਼ੇ ਵਾਲੇ ਪਾਊਡਰ (ਚਿੱਟੇ) ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਸ ਬਾਰੇ ਚੌਕੀ ਇੰਚਾਰਜ ਨਵਾਂ ਨੰਗਲ ਸਰਤਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੁਰਨੈਬ ਸਿੰਘ ਏ.ਅੈੱਸ.ਆਈ. ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਚਿੱਟਾ ਵੇਚਣ ਲਈ ਨਵਾਂ ਨੰਗਲ ਏ.ਬੀ.ਸੀ. ਕਲੱਬ ਤੋਂ ਮਹਿਤਪੁਰ ਤਰਫ ਨੂੰ ਜਾ ਰਿਹਾ ਹੈ ਇਸ ਸੁੂਚਨਾ ਦੇ ਅਾਧਾਰ ’ਤੇ ਨਵਾਂ ਨੰਗਲ ਪੁਲਸ ਨੇ ਐੱਨ.ਐੱਫ.ਐੱਲ. ਦੇ ਸੀਨੀਅਰ ਸੈਕੰਡਰੀ ਸਕੂਲ ਕੋਲ ਨਾਕਾ ਲਗਾ ਦਿੱਤਾ ਸੀ ਤੇ ਇਕ ਪੈਦਲ ਜਾਂਦੇ ਵਿਅਕਤੀ ਨੂੰ ਰੋਕਿਆ ਅਤੇ ਉਸ ਕੋਲੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ। ਜਿਸ ਦੀ ਪਡ਼ਤਾਲ ਕਰਨ ’ਤੇ ਉਸ ਵਿਅਕਤੀ ਨੇ ਆਪਣਾ ਨਾਮ ਸਾਹਿਲ ਪੁੱਤਰ ਕਮਲ ਨੈਨ ਵਾਸੀ 557 ਇੰਦਰਾ ਨਗਰ ਨੰਗਲ ਦੱਸਿਆ। ਜਿਸ ’ਤੇ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ ਨੰਗਲ ਵਿਚ ਪੇਸ਼ ਕੀਤਾ।

Bharat Thapa

This news is Content Editor Bharat Thapa