ਨੂਰਪੁਰਬੇਦੀ ਵਿਖੇ ਇਕ ਲੜਕੇ ਨੇ 9 ਸਾਲਾ ਮਾਸੂਮ ਨਾਲ ਕੀਤੀ ਬਦਫ਼ੈਲੀ

07/24/2022 3:17:54 PM

ਨੂਰਪੁਰਬੇਦੀ (ਭੰਡਾਰੀ)-ਖੇਤਰ ਦੇ ਇਕ ਪਿੰਡ ’ਚ ਕਿਸੇ ਲਡ਼ਕੇ ਵੱਲੋਂ 9 ਸਾਲਾ ਮਾਸੂਮ ਨਾਲ ਬਦਫ਼ੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੀੜਤ ਬੱਚਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ ਜਦਕਿ ਫਰਾਰ ਹੋਏ ਦੋਸ਼ੀ ਲੜਕੇ ਖ਼ਿਲਾਫ਼ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਕਲਵਾਂ ਦੀ ਪੁਲਸ ਨੇ ਪੋਕਸੋ ਐਕਟ ਸਹਿਤ ਹੋਰਨਾਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ 9 ਸਾਲਾ ਬੱਚੇ ਦੇ ਦਾਦੇ ਨੇ ਦੱਸਿਆ ਕਿ ਉਸ ਦਾ ਲੜਕਾ ਡਰਾਇਵਰੀ ਕਰਦਾ ਹੈ ਅਤੇ ਜਿਸ ਦੇ ਬੱਚੇ ਉਸ ਕੋਲ ਰਹਿੰਦੇ ਹਨ। ਉਸ ਨੇ ਦੱਸਿਆ ਕਿ ਸ਼ਨੀਵਾਰ ਉਹ ਲਾਗਲੇ ਪਿੰਡ ਵਿਖੇ ਦਵਾਈ ਲੈਣ ਲਈ ਗਿਆ ਹੋਇਆ ਸੀ। ਜਦੋਂ ਸ਼ਾਮੀਂ ਕਰੀਬ ਸਾਢੇ 6 ਕੁ ਵਜੇ ਉਹ ਘਰ ਪਰਤਿਆ ਤਾਂ ਦੇਖਿਆ ਕਿ ਉਸਦਾ ਪੋਤਾ ਚਟਾਈ ’ਤੇ ਪਿਆ ਰੋ ਰਿਹਾ ਸੀ।

ਇਹ ਵੀ ਪੜ੍ਹੋ: ਫਿਲੌਰ: 10ਵੀਂ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਇਆ ਹੈਰਾਨੀਜਨਕ ਸੱਚ

ਜਦੋਂ ਦਾਦੇ ਨੇ ਆਪਣੇ ਪੋਤੇ ਨੂੰ ਅਲੱਗ ਲਿਜਾ ਕੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸੀ ਪਿੰਡ ਦਾ ਰਹਿਣ ਵਾਲਾ ਇਕ ਲੜਕਾ ਜੋਕਿ ਕਾਰਪੇਂਟਰ ਕੋਲ ਨੌਕਰੀ ਕਰਦਾ ਹੈ ਦੁਕਾਨ ਮਾਲਕ ਦੀ ਗੈਰ ਹਾਜ਼ਰੀ ’ਚ ਉਸ ਨੂੰ ਬਹਾਨੇ ਨਾਲ ਦੁਕਾਨ ਦੇ ਅੰਦਰ ਲੈ ਗਿਆ ਅਤੇ ਉਸ ਦੀ ਨਿਕਰ ਉਤਾਰ ਕੇ ਉਸ ਨਾਲ ਗੰਦੀ ਹਰਕਤ ਕੀਤੀ। ਉਪਰੰਤ ਨਾਬਾਲਿਗ ਲੜਕੇ ਵੱਲੋਂ ਚੀਕ-ਚਹਾੜਾ ਮਚਾਇਆ ਗਿਆ, ਜਿਸ ’ਤੇ ਦੋਸ਼ੀ ਨੇ ਉਸ ਨੂੰ ਕੱਪੜੇ ਪਹਿਨਾ ਕੇ ਭੇਜ ਦਿੱਤਾ ਜੋ ਰੋਂਦਾ ਹੋਇਆ ਘਰ ਪਹੁੰਚਿਆ। ਇਸ ਦੌਰਾਨ ਦੋਸ਼ੀ ਲੜਕੇ ਨੇ ਉਕਤ ਮਾਸੂਮ ਨੂੰ ਕਿਸੇ ਨੂੰ ਵੀ ਇਸ ਘਟਨਾ ਸਬੰਧੀ ਨਾ ਦੱਸਣ ਲਈ ਧਮਕਾਇਆ।

ਮਾਸੂਮ ਬੱਚੇ ਦੀ ਪੀੜਾ ਨੂੰ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਇਲਾਜ ਲਈ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ। ਚੌਂਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਸਰਤਾਜ ਸਿੰਘ ਨੇ ਦੱਸਿਆ ਕਿ ਡਾਕਟਰੀ ਰੁੱਕਾ ਹਾਸਲ ਹੋਣ ਅਤੇ ਪੀੜਤ ਦੇ ਦਾਦੇ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਖ਼ਿਲਾਫ਼ ਧਾਰਾ 377 ਆਈ. ਪੀ. ਸੀ. ਅਤੇ 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।      

ਇਹ ਵੀ ਪੜ੍ਹੋ: ਅਹਿਮ ਖ਼ਬਰ: ਐੱਸ. ਸੀ/ਬੀ. ਸੀ. ਸਣੇ ਇਨ੍ਹਾਂ ਖ਼ਪਤਕਾਰਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News