ਪੁਲਸ ਦੀ ਮੁਸਤੈਦੀ ਨਾਲ ਟਲਿਆ ਵੱਡਾ ਟਕਰਾਅ

12/10/2018 2:17:26 AM

ਕੋਟ ਫਤੂਹੀ, (ਬਹਾਦਰ ਖਾਨ)- ਮਿਲੀ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਸੰਧਵਾਂ (ਜ਼ਿਲਾ ਨਵਾਂਸ਼ਹਿਰ) ਆਪਣੇ ਟਰੈਕਟਰ-ਟਰਾਲੀ ਵਿਚ ਜੇਜੋਂ ਵੱਲੋਂ ਆਪਣੇ ਫਾਰਮ ਹਾਊਸ ਤੋਂ ਆਲੂ ਲਿਆ ਰਿਹਾ ਸੀ। 
ਜਦੋਂ ਉਹ ਪਿੰਡ ਰਾਮਪੁਰ ਝੰਜੋਵਾਲ ਦੀ ਚੋਈ ਵਿਚ ਆਇਆ ਤਾਂ ਜੰਪ ਲੱਗਣ ਨਾਲ ਪਿਛੇ ਤੋਂ ਆ ਰਹੀ ਬਰੀਜ਼ਾ ਗੱਡੀ, ਜਿਸ ਵਿਚ 3 ਨੌਜਵਾਨ ਪਿੰਡ ਲਸਾਡ਼ਾ ਦੇ ਆ ਰਹੇ ਸੀ, ਉਨ੍ਹਾਂ ਨਾਲ ਟਕਰਾ ਹੋ ਗਿਆ। ਜਿਸ’ ਤੇ ਉਨ੍ਹਾਂ ਗਾਲੀ ਗਲੋਚ ਸ਼ੁਰੂ ਕਰ ਦਿੱਤਾ। ਪਰ ਚਰਨਜੀਤ ਨੇ ਆਪਣਾ ਟਰੈਕਟਰ-ਟਰਾਲੀ ਉਨ੍ਹਾਂ ਅੱਗੇ ਕੋਟ ਫਤੂਹੀ ਵੱਲ ਨੂੰ ਭਜਾ ਲਿਆ। ਉਨ੍ਹਾਂ ਵੀ ਉਸਦਾ ਪਿੱਛਾ ਕਰਦਿਅਾਂ ਕੋਟ ਫਤੂਹੀ ਪੁਲ ਕੋਲ ਆਕੇ ਉਸਨੂੰ ਘੇਰ ਲਿਆ। ਉੱਧਰ ਪਿਛੇ ਗੱਡੀ ਲੱਗੀ ਵੇਖ ਚਰਨਜੀਤ ਨੇ ਆਪਣੇ ਹਮਾਇਤੀਅਾਂ ਨੂੰ ਸੱਦ ਲਿਆ। 
ਕੋਟ ਫਤੂਹੀ ਬਿਸਤ ਦੁਆਬ ਨਹਿਰ ਪੁਲ ਤੇ ਪੁਲਸ ਨਾਕਾ ਲੱਗਾ ਦੇਖ ਚਰਨਜੀਤ ਨੇ ਗੱਡੀ ਰੋਕ ਲਈ, ਉਧਰੋਂ ਸੰਧਵਾਂ ਦੇ ਹਮਾਇਤੀ ਵੀ ਬਲੀਨੋ ਗੱਡੀ ਪੀ.ਬੀ.32 ਡਬਲਯੂ 2254 ਵਿਚ ਆ ਗਏ।  
ਨਾਕੇ ’ਤੇ ਖਡ਼੍ਹੇ ਪੁਲਸ ਮੁਲਾਜ਼ਮਾਂ ਨੇ ਤੇੇ ਏ.ਐੱਸ.ਆਈ. ਗੁਰਜਿੰਦਰ ਸਿੰਘ ਨੇ ਮੌਕੇ ’ਤੇ ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ ਮਾਮਲਾ ਸ਼ਾਂਤ ਕੀਤਾ। ਪਰ ਲਸਾਡ਼ੇ ਦੇ ਨੌਜਵਾਨਾਂ ਨੇ ਬਲੀਨੋ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ। ਜਿਸ ਨਾਲ ਗੱਡੀ ਨੁਕਸਾਨੀ ਗਈ। ਚੌਕੀ ਇੰਚਾਰਜ ਕੋਟ ਫਤੂਹੀ ਵਿਜਅੰਤ ਕੁਮਾਰ ਨੇ ਟਰੈਕਟਰ-ਟਰਾਲੀ ਤੇ ਬਲੀਨੋ  ਗੱਡੀਆਂ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।