ਜਲੰਧਰ ਵਿਖੇ LED ਪ੍ਰਾਜੈਕਟ ਦੀ ਜਾਂਚ ਦੌਰਾਨ ਹੋਇਆ ਵੱਡਾ ਧਮਾਕਾ

07/16/2022 10:47:43 AM

ਜਲੰਧਰ (ਖੁਰਾਣਾ)- ਪਿਛਲੇ 2 ਸਾਲਾਂ ਤੋਂ ਜਲੰਧਰ ਵਿਚ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਚੱਲ ਰਿਹਾ ਹੈ, ਜਿਸ ’ਤੇ ਸਮਾਰਟ ਸਿਟੀ ਦੇ 50 ਕਰੋੜ ਤੋਂ ਜ਼ਿਆਦਾ ਰੁਪਏ ਖ਼ਰਚ ਹੋਣੇ ਹਨ। ਪ੍ਰਾਜੈਕਟ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਘਿਰਿਆ ਰਿਹਾ ਅਤੇ ਕੰਪਨੀ ਵੱਲੋਂ ਕਈ ਗੜਬੜੀਆਂ ਕੀਤੀਆਂ ਗਈਆਂ ਹਨ, ਜਿਸ ਦੀ ਜਾਂਚ ਦਾ ਜ਼ਿੰਮਾ ਇਨ੍ਹੀਂ ਦਿਨੀਂ ਕੌਂਸਲਰਾਂ ’ਤੇ ਆਧਾਰਤ 8 ਮੈਂਬਰੀ ਕਮੇਟੀ ’ਤੇ ਹੈ।

ਪਿਛਲੇ ਦਿਨੀਂ ਇਸ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਕੌਂਸਲਰ ਹਾਊਸ ਦੀ ਬੈਠਕ ਦੌਰਾਨ ਮੇਅਰ ਅਤੇ ਕਮਿਸ਼ਨਰ ਨੂੰ ਦਿੱਤੀ, ਜਿਸ ਵਿਚ ਸਮਾਰਟ ਸਿਟੀ ਪ੍ਰਾਜੈਕਟ ਵਿਚ ਲਗਭਗ 8-10 ਕਰੋੜ ਰੁਪਏ ਦੀਆਂ ਗੜਬੜੀਆਂ ਦਾ ਜ਼ਿਕਰ ਹੈ। ਹਾਊਸ ਦੀ ਇਸ ਬੈਠਕ ਵਿਚ ਸਮਾਰਟ ਸਿਟੀ ਦੇ ਅਧਿਕਾਰੀ ਲਖਵਿੰਦਰ ਸਿੰਘ ਕੌਂਸਲਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਪ੍ਰਾਜੈਕਟ ਨੂੰ ਸਹੀ ਠਹਿਰਾ ਰਹੇ ਸਨ ਪਰ ਸ਼ੁੱਕਰਵਾਰ ਇਸ ਪ੍ਰਾਜੈਕਟ ਦੀ ਜਾਂਚ ਦੌਰਾਨ ਉਸ ਸਮੇਂ ਵੱਡਾ ਧਮਾਕਾ ਹੋਇਆ ਜਦੋਂ ਇਸ ਪ੍ਰਾਜੈਕਟ ਦੀ ਦੇਖ-ਰੇਖ ਕਰ ਰਹੇ ਅਤੇ ਸਮਾਰਟ ਸਿਟੀ ਦੇ ਇਲੈਕਟਰੀਕਲ ਮਾਮਲਿਆਂ ਦੇ ਐਕਸਪਰਟ ਲਖਵਿੰਦਰ ਸਿੰਘ ਨੇ ਜਲੰਧਰ ਸਮਾਰਟ ਸਿਟੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ ਸੀ. ਈ. ਓ. ਦਵਿੰਦਰ ਸਿੰਘ ਨੂੰ ਸੌਂਪਿਆ, ਜਿਨ੍ਹਾਂ ਨੇ ਅਸਤੀਫ਼ਾ ਮਿਲਣ ਦੀ ਪੁਸ਼ਟੀ ਵੀ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਫਟਿਆ 'ਕੋਰੋਨਾ' ਬੰਬ, 50 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਨਿਗਮ ਤੋਂ ਰਿਟਾਇਰ ਐੱਸ. ਈ. ਸਨ ਲਖਵਿੰਦਰ ਸਿੰਘ
ਸਮਾਰਟ ਸਿਟੀ ਦੇ ਟੀਮ ਲੀਡਰ ਅਤੇ ਪ੍ਰਾਜੈਕਟ ਮੈਨੇਜਰ ਸਪੈਸ਼ਲਿਸਟ ਕੁਲਵਿੰਦਰ ਸਿੰਘ ਦੀ ਤਰ੍ਹਾਂ ਲਖਵਿੰਦਰ ਸਿੰਘ ਵੀ ਜਲੰਧਰ ਨਿਗਮ ਵਿਚ ਐੱਸ. ਈ. ਰਹਿ ਚੁੱਕੇ ਹਨ। ਇਨ੍ਹਾਂ ਦੋਨਾਂ ਨੂੰ ਸਰਕਾਰ ਵੱਲੋਂ ਭਾਰੀ ਪੈਨਸ਼ਨ ਵੀ ਮਿਲਦੀ ਹੈ ਪਰ ਫਿਰ ਵੀ ਇਨ੍ਹਾਂ ਨੇ ਜੁਗਾੜ ਲਾ ਕੇ ਜਲੰਧਰ ਸਮਾਰਟ ਸਿਟੀ ਵਿਚ ਨੌਕਰੀ ਹਾਸਲ ਕਰ ਲਈ ਸੀ। ਕੁਲਵਿੰਦਰ ਸਿੰਘ ਜਿਥੇ ਲਗਭਗ ਸਵਾ ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਹਨ ਉਥੇ ਹੀ ਲਖਵਿੰਦਰ ਸਿੰਘ ਦੀ ਤਨਖ਼ਾਹ ਵੀ ਲਗਭਗ 80 ਹਜ਼ਾਰ ਰੁਪਏ ਮਹੀਨਾ ਦੱਸੀ ਜਾ ਰਹੀ ਹੈ। ਸ਼ੁਰੂ ਤੋਂ ਹੀ ਇਹ ਦੋਵੇਂ ਅਧਿਕਾਰੀ ਵਿਵਾਦਾਂ ਦਾ ਕੇਂਦਰ ਰਹੇ ਹਨ ਕਿਉਂਕਿ ਮੰਗ ਕੀਤੀ ਜਾ ਰਹੀ ਸੀ ਕਿ ਸਮਾਰਟ ਸਿਟੀ ਵਿਚ ਨੌਜਵਾਨ ਅਧਿਕਾਰੀ ਭਰਤੀ ਕੀਤੇ ਜਾਣੇ ਚਾਹੀਦੇ ਹਨ। ਦੋਨਾਂ ਨੇ ਆਪਣੀ ਕਾਰਜਸ਼ੈਲੀ ਨਾਲ ਸਮਾਰਟ ਸਿਟੀ ਨੂੰ ਵੀ ਨਗਰ ਨਿਗਮ ਵਰਗਾ ਬਣਾ ਕੇ ਰੱਖ ਦਿੱਤਾ ਸੀ, ਜਿਸ ਕਾਰਨ ਅੱਜ ਸਮਾਰਟ ਸਿਟੀ ਦੇ ਜ਼ਿਆਦਾਤਰ ਪ੍ਰਾਜੈਕਟ ਵਿਵਾਦਾਂ ਵਿਚ ਘਿਰੇ ਹੋਏ ਹਨ ਅਤੇ ਅਰਬਾਂ ਰੁਪਏ ਖ਼ਰਚ ਹੋਣ ਦੇ ਬਾਵਜੂਦ ਜਲੰਧਰ ਜ਼ਰਾ ਵੀ ਸਮਾਰਟ ਨਜ਼ਰ ਨਹੀਂ ਆ ਰਿਹਾ।

ਇਹ ਵੀ ਪੜ੍ਹੋ:ਸ਼ਰਾਬ ਦੇ ਨਸ਼ੇ 'ਚ ਪਤਨੀ ਦੇ ਢਿੱਡ 'ਚ ਮਾਰੀ ਲੱਤ, ਗੁੱਸੇ 'ਚ ਆ ਕੇ ਪਤਨੀ ਨੇ ਕਤਲ ਕੀਤਾ ਪਤੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News