ਸੈਂਟਰਲ ਹਲਕੇ ''ਚ 94 ਲੋਕ ਗ੍ਰਿਫਤਾਰ ਤੇ 65 ਕੇਸ ਦਰਜ

05/01/2020 12:49:38 AM

ਜਲੰਧਰ, (ਮਹੇਸ਼)—  ਸੈਂਟਰਲ ਹਲਕੇ ਦੇ ਏ. ਸੀ. ਪੀ. ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਹੈ ਕਿ ਪੁਲਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਦੀ ਗਾਈਡਲਾਈਨ 'ਤੇ ਚੱਲਦੇ ਹੋਏ ਲਾਕਡਾਊਨ ਦੌਰਾਨ 30 ਅਪ੍ਰੈਲ ਤਕ ਉਨ੍ਹਾਂ ਦੇ ਸੈਂਟਰਲ ਹਲਕੇ ਅਧੀਨ ਆਉਂਦੇ ਚਾਰ ਥਾਣਿਆਂ (ਰਾਮਾ ਮੰਡੀ, ਨਵੀਂ ਬਾਰਾਦਰੀ, ਡਵੀਜ਼ਨ-4 ਅਤੇ ਡਵੀਜ਼ਨ-2) ਦੀ ਪੁਲਸ ਵਲੋਂ ਕਰਫਿਊ ਉਲੰਘਣਾ ਦੀ ਧਾਰਾ 188 ਆਈ. ਪੀ. ਸੀ. ਦੇ ਤਹਿਤ ਕੁੱਲ 65 ਕੇਸ ਦਰਜ ਕਰਦੇ ਹੋਏ 94 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਮਾ ਮੰਡੀ 'ਚ 25, ਨਵੀਂ ਬਾਰਾਦਰੀ 'ਚ 11, ਡਵੀਜ਼ਨ-4 'ਚ 8 ਤੇ ਡਵੀਜ਼ਨ-2 'ਚ 21 ਮਾਮਲੇ ਦਰਜ ਹੋਏ ਹਨ, ਜਦਕਿ ਚਾਰ ਥਾਣਿਆਂ 'ਚ ਸਾਰੀਆਂ ਵਾਰਦਾਤਾਂ ਵਾਲੇ ਕੁੱਲ 86 ਕੇਸ ਦਰਜ ਹੋਏ ਹਨ। ਨਾਜਾਇਜ਼ ਸ਼ਰਾਬ ਦੇ 8 ਕੇਸਾਂ 'ਚ 10 ਸਮੱਗਲਰਾਂ ਨੂੰ ਫੜ ਕੇ ਉਨ੍ਹਾਂ ਦੇ ਕਬਜ਼ੇ 'ਚੋਂ 4 ਲੱਖ 65 ਹਜ਼ਾਰ 375 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ ਗਈ। ਐੱਨ. ਡੀ. ਪੀ. ਐੱਸ. ਐਕਟ ਦੇ 6 ਕੇਸਾਂ 'ਚ 12 ਨਸ਼ਾ ਸਮੱਗਲਰਾਂ ਨੂੰ ਨੱਥ ਪਾਉਂਦੇ ਹੋਏ ਉਨ੍ਹਾਂ ਤੋਂ 76 ਗ੍ਰਾਮ ਹੈਰੋਇਨ, 435 ਗ੍ਰਾਮ ਨਸ਼ੇ ਵਾਲਾ ਪਾਊਡਰ, 205 ਕਿੱਲੋ ਚੂਰਾ-ਪੋਸਤ ਅਤੇ 300 ਗ੍ਰਾਮ ਅਫੀਮ ਫੜੀ ਗਈ। ਟਰੈਫਿਕ ਦੇ ਕੁੱਲ 1324 ਤਲਾਨ ਕੱਟੇ ਗਏ ਅਤੇ 62 ਸਕੂਟਰ-ਮੋਟਰਸਾਈਕਲ ਇੰਮਪਾਊਡ ਕੀਤੇ ਗਏ। ਏ.ਸੀ.ਪੀ. ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਕਿਸੇ ਨੂੰ ਵੀ ਕਰਫਿਊ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਪੁਲਸ ਮੁਲਾਜ਼ਮਾਂ ਨੂੰ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਕਰਫਿਊ ਦੀ ਉਲੰਘਣਾ ਕਰਨ ਤੋਂ ਬਾਜ ਨਹੀਂ ਆਉਂਦਾ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹਰ ਹਾਲ 'ਚ ਕੀਤੀ ਜਾਵੇ।

KamalJeet Singh

This news is Content Editor KamalJeet Singh