ਖਾਲੀ ਪਲਾਟ ''ਚ ਚੱਲ ਰਿਹਾ ਸੀ ਇਹ ਗੰਦਾ ਧੰਦਾ, ਛਾਪਾ ਮਾਰ ਪੁਲਸ ਨੇ 9 ਲੋਕ ਦਬੋਚੇ

09/28/2020 12:54:10 PM

ਜਲੰਧਰ (ਜ. ਬ.)— ਥਾਣਾ ਨੰਬਰ 1 ਦੀ ਪੁਲਸ ਨੇ ਨਾਗਰਾ ਨੇੜੇ ਖਾਲੀ ਪਲਾਟ 'ਚ ਐਤਵਾਰ ਦੇਰ ਰਾਤ ਛਾਪਾ ਮਾਰ ਕੇ 9 ਜੁਆਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਤੋਂ 19 ਹਜ਼ਾਰ ਰੁਪਏ ਅਤੇ ਤਾਸ਼ ਦੇ 52 ਪੱਤੇ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਜਿਸ ਨਾਲ ਜਿਊਣ-ਮਰਨ ਦੀਆਂ ਖਾਧੀਆਂ ਸਨ ਕਸਮਾਂ, ਉਸੇ ਨੇ ਕੀਤਾ ਖ਼ੌਫ਼ਨਾਕ ਕਦਮ ਚੁੱਕਣ ਨੂੰ ਮਜਬੂਰ

ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਗਾਂਧੀ ਕੈਂਪ ਦੇ ਰਹਿਣ ਵਾਲੇ ਸੌਰਭ, ਬਸਤੀ ਦਾਨਿਸ਼ਮੰਦਾਂ ਦੇ ਯੋਗੇਸ਼, ਬਲਜੀਤ, ਗੁਰੂ ਰਾਮਦਾਸ ਨਗਰ ਦੇ ਵੀਰਭਾਨ, ਨਿਊ ਰਤਨ ਨਗਰ ਦੇ ਹਰਜਿੰਦਰ ਸਿੰਘ, ਗੁਲਾਬ ਦੇਵੀ ਰੋਡ ਵਿੰਡਸਰ ਪਾਰਕ ਦੇ ਰਹਿਣ ਵਾਲੇ ਰਾਹੁਲ, ਮਨੋਜ ਕੁਮਾਰ ਅਤੇ ਧੋਬੀ ਮੁਹੱਲਾ ਦੇ ਰਹਿਣ ਵਾਲੇ ਸੰਜੇ ਕੁਮਾਰ ਵਜੋਂ ਹੋਈ ਹੈ। ਸਾਰਿਆਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ

shivani attri

This news is Content Editor shivani attri