ਕਰਫਿਊ ਦੀ ਉਲੰਘਣਾ ਕਰਨ ''ਤੇ ਹੁਣ ਤਕ 803 ਵਿਅਕਤੀ ਗ੍ਰਿਫ਼ਤਾਰ

05/16/2020 7:11:25 PM

ਹੁਸ਼ਿਆਰਪੁਰ, (ਅਸ਼ਵਨੀ)— ਜ਼ਿਲ੍ਹਾ ਹੁਸ਼ਿਆਰਪੁਰ 'ਚ ਕਰਫਿਊ ਦੀ ਉਲੰਘਣਾ ਕਰਨ 'ਤੇ ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਦੇ ਆਦੇਸ਼ਾਂ 'ਤੇ ਵੱਖ-ਵੱਖ ਪੁਲਸ ਸਟੇਸ਼ਨਾਂ 'ਚ 551 ਕੇਸ ਭਾਰਤੀ ਦੰਡਾਵਲੀ ਦੀ ਧਾਰਾ 188, 269, 270 ਅਤੇ 271 ਅਧੀਨ ਦਰਜ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਹੈੱਡਕੁਆਟਰ ਪਰਮਿੰਦਰ ਸਿੰਘ ਹੀਰ ਨੇ ਨੂੰ ਦੱਸਿਆ ਕਿ ਇਸ ਕੇਸਾਂ 'ਚ ਕੁੱਲ 803 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਭਰ 'ਚ ਕਰਫਿਊ ਦੌਰਾਨ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਵਾਲੇ 3606 ਵਾਹਨ ਚਾਲਕਾਂ ਦੇ ਚਲਾਣ ਕੱਟੇ ਗਏ। ਇਸ ਤੋਂ ਇਲਾਵਾ 197 ਵਾਹਨ ਪੁਲਸ ਨੇ ਇੰਪਾਊਂਡ ਵੀ ਕੀਤੇ। ਸ਼੍ਰੀ ਹੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੌਰਾਨ ਆਪਣੇ ਘਰਾਂ 'ਚੋਂ ਨਾ ਨਿਕਲਣ ਅਤੇ ਕੋਰੋਨਾ ਵਾਇਰਸ ਦੀ ਚੇਨ ਨੂੰ ਰੋਕਣ ਲਈ ਭੀੜਭਾੜ ਦਾ ਹਿੱਸਾ ਨਾ ਬਣਨ।

KamalJeet Singh

This news is Content Editor KamalJeet Singh