ਜਲੰਧਰ ''ਚ ਕੋਰੋਨਾ ਕਾਰਨ 80 ਸਾਲਾਂ ਬੀਬੀ ਦੀ ਮੌਤ

07/23/2020 7:28:00 PM

ਜਲੰਧਰ,(ਰੱਤਾ)- ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਜਿਥੇ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 45 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਉਥੇ ਹੀ ਅੱਜ ਇਸ ਮਹਾਂਮਾਰੀ ਕਾਰਨ 80 ਸਾਲਾਂ ਬੀਬੀ ਦੀ ਮੌਤ ਵੀ ਹੋ ਗਈ ਹੈ। ਜਾਣਕਾਰੀ ਮੁਤਾਬਕ ਜਲੰਧਰ ਦੀ ਰਹਿਣ ਵਾਲੀ ਉਕਤ ਬੀਬੀ ਦੀ ਲੁਧਿਆਣਾ ਦੇ ਐਸ. ਪੀ. ਐਸ. ਹਸਪਤਾਲ 'ਚ ਮੌਤ ਹੋਈ ਹੈ।ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ।


Deepak Kumar

Content Editor

Related News